‘ਓਮ’ ਤੇ ‘ਗਣੇਸ਼’ ਦੇ ਪ੍ਰਿੰਟ ਵਾਲੇ ਕਪੜੇ ਵੇਚਣ ਵਾਲੀ ਕੰਪਨੀ ਨੇ ਮੰਗੀ ਮੁਆਫ਼ੀ
Published : Aug 29, 2019, 8:47 am IST
Updated : Aug 29, 2019, 8:47 am IST
SHARE ARTICLE
'om' and Ganesh' print garment company apologizes
'om' and Ganesh' print garment company apologizes

ਫੈਸ਼ਨ ਮਾਡਲ ਅਤੇ ‘ਐਮੀਕਾਫੌਕਸ’ ਦੀ ਕੋ-ਬਾਨੀ ਐਮੀਲੀ ਜੇਨ ਨੇ ਕਿਹਾ ਕਿ ਮੈਂ ਦੁਖੀ ਹਾਂ ਕਿਉਂਕਿ ਮੇਰੇ ਕਾਰਨ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।

ਲੰਡਨ  : ਲੰਡਨ ਦੇ ਇਕ ਆਨਲਾਈਨ ਰਿਟੇਲਰ ਨੇ ‘ਓਮ’ ਅਤੇ ‘ਗਣੇਸ਼’ ਦੇ ਪਿ੍ਰੰਟ ਵਾਲੀ ਉਸ ਦੀ ਲੈਗਿੰਗਜ਼ ’ਤੇ ਵਿਵਾਦ ਹੋਣ ਤੋਂ ਬਾਅਦ ਮਾਫੀ ਮੰਗਦਿਆਂ ਵਾਪਸ ਲੈ ਲਿਆ। ਅਮਰੀਕਾ ਦੇ ਇਕ ਹਿੰਦੂ ਸਮੂਹ ਨੇ ਇਸ ਬ੍ਰਾਂਡ ਦੀ ਆਲੋਚਨਾ ਕਰਦਿਆਂ ਇਸ ਨੂੰ ਬਹੁਤ ਗਲਤ ਦਸਿਆ ਸੀ। ਆਪਣੀ ਸਟਾਈਲਿਸ਼ ਲੈਗਿੰਗਜ਼ ਲਈ ਮਸ਼ੂਹਰ ਇਕੋ ਫ੍ਰੈਂਡਲੀ ਕੰਪਨੀ ‘ਐਮੀਕਾਫੌਕਸ’ ‘ਓਮ’ ਅਤੇ ‘ਗਣੇਸ਼’ ਦੇ ਪਿ੍ਰੰਟ ਵਾਲੀ ਕਾਲੀ-ਸਫੇਦ ਲੈਗਿੰਗਜ਼ 30 ਪੌਂਡ ਵਿਚ ਵੇਚ ਰਹੀ ਸੀ।

ਇਸ ਵਿਚ ਉਸ ਨੇ ਹਿੰਦੂ ਭਗਵਾਨ ਨੂੰ ਨਵੀਂ ਸ਼ੁਰੂਆਤ ਦਾ ਪ੍ਰਤੀਕ ਦਸਿਆ ਸੀ। ਫੈਸ਼ਨ ਮਾਡਲ ਅਤੇ ‘ਐਮੀਕਾਫੌਕਸ’ ਦੀ ਕੋ-ਬਾਨੀ ਐਮੀਲੀ ਜੇਨ ਨੇ ਕਿਹਾ ਕਿ ਮੈਂ ਦੁਖੀ ਹਾਂ ਕਿਉਂਕਿ ਮੇਰੇ ਕਾਰਨ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ। ਇਸ ਤੋਂ ਬਾਅਦ ਇਨ੍ਹ ਕਪੜਿਆਂ ਨੂੰ ਵੈਬਸਾਈਟ ਤੋਂ ਹਟਾ ਲਿਆ ਗਿਆ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement