Study: ਡਾਇਬਿਟੀਜ਼, ਭਾਰ ਘਟਾਉਣ ਵਾਲੀਆਂ ਦਵਾਈਆਂ ਵਧਾਉਂਦੀਆਂ ਨੇ ਪੇਟ ਦੇ ਅਧਰੰਗ ਦਾ ਖ਼ਤਰਾ
Published : May 28, 2024, 7:30 am IST
Updated : May 28, 2024, 7:30 am IST
SHARE ARTICLE
Image: For representation purpose only.
Image: For representation purpose only.

ਇਹ ਜਾਣਕਾਰੀ ਨਵੇਂ ਅਧਿਐਨਾਂ ਦੇ ਨਤੀਜਿਆਂ ਤੋਂ ਪ੍ਰਾਪਤ ਕੀਤੀ ਗਈ ਹੈ।

Study: ਡਾਇਬਿਟੀਜ਼ ਅਤੇ ਭਾਰ ਘਟਾਉਣ ਵਾਲੀਆਂ ਦਵਾਈਆਂ ਜਿਵੇਂ ਕਿ ਓਜ਼ੈਮਪਿਕ ਅਤੇ ਵੇਗੋਵੀ ਪੇਟ ਦੇ ਅਧਰੰਗ ਦੇ ਖ਼ਤਰੇ ਨੂੰ ਵਧਾ ਸਕਦੀਆਂ ਹਨ। ਇਹ ਜਾਣਕਾਰੀ ਨਵੇਂ ਅਧਿਐਨਾਂ ਦੇ ਨਤੀਜਿਆਂ ਤੋਂ ਪ੍ਰਾਪਤ ਕੀਤੀ ਗਈ ਹੈ। ਗੈਸਟਰੋਪੈਰੇਸਿਸ ਪੇਟ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਦਿੰਦਾ ਹੈ ਜਿਸ ਨਾਲ ਭੋਜਨ ਲੰਮੇ  ਸਮੇਂ ਤਕ  ਮੁੱਖ ਪਾਚਨ ਅੰਗ ’ਚ ਰਹਿੰਦਾ ਹੈ।

‘ਵੇਗੋਵੀ’ ਭਾਰ ਘਟਾਉਣ ਲਈ ਯੂ.ਐਸ. ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ (ਐਫ.ਡੀ.ਏ.) ਵਲੋਂ ਇਕ  ਮਾਨਤਾ ਪ੍ਰਾਪਤ ਦਵਾਈ ਹੈ ਅਤੇ ‘ਓਜ਼ੈਮਪਿਕ’ ਦੀ ਵਰਤੋਂ ਟਾਈਪ 2 ਡਾਇਬਿਟੀਜ਼ ਵਾਲੇ ਮਰੀਜ਼ਾਂ ’ਚ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ।

ਹਾਲਾਂਕਿ ਗੈਸਟਰੋਇੰਟੇਸਟਾਈਨਲ ਨਾਲ ਜੁੜੇ ਮਾੜੇ ਪ੍ਰਭਾਵਾਂ ਜਿਵੇਂ ਕਿ ਉਲਟੀਆਂ ਅਤੇ ਦਸਤ ਦੇ ਜੋਖਮ ਚੰਗੀ ਤਰ੍ਹਾਂ ਜਾਣੇ ਜਾਂਦੇ ਹਨ, ਪਰ ਇਕ  ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਉਨ੍ਹਾਂ ਨੇ ਪੇਟ ਦੇ ਅਧਰੰਗ, ਇਲੀਅਸ (ਸਰੀਰ ਤੋਂ ਰਹਿੰਦ-ਖੂੰਹਦ ਨੂੰ ਰੋਕਣ ਲਈ ਅੰਤੜੀਆਂ ਦਾ ਸੁੰਗੜਨਾ) ਅਤੇ ਪੈਨਕ੍ਰੀਟਾਈਟਿਸ ਦਾ ਖਤਰਾ ਵੀ ਵਧਾਇਆ ਹੈ।

ਇਹ ਅਧਿਐਨ 18 ਤੋਂ 21 ਮਈ ਤਕ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ’ਚ ਕਾਨਫਰੰਸ ‘ਪਾਚਨ ਰੋਗ ਹਫਤਾ 2024’ ’ਚ ਪੇਸ਼ ਕੀਤੇ ਗਏ ਸਨ। ਕੈਨਸਾਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਕਈ ਖੋਜਕਰਤਾਵਾਂ ਵਲੋਂ ਕੀਤੇ ਗਏ ਅਧਿਐਨਾਂ ਵਿਚੋਂ ਇਕ ਨੇ ਸ਼ੂਗਰ ਜਾਂ ਮੋਟਾਪੇ ਦੇ 1.85 ਲੱਖ ਮਰੀਜ਼ਾਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ 1 ਦਸੰਬਰ, 2021 ਤੋਂ 30 ਨਵੰਬਰ, 2022 ਦੇ ਵਿਚਕਾਰ ਦਵਾਈਆਂ ਦਿਤੀ ਆਂ ਗਈਆਂ ਸਨ।

ਖੋਜਕਰਤਾਵਾਂ ਨੇ ਪਾਇਆ ਕਿ ਲਗਭਗ 0.53 ਫ਼ੀ ਸਦੀ  ਮਰੀਜ਼ਾਂ ਨੂੰ ‘ਗੈਸਟਰੋਪੈਰੇਸਿਸ’ ਸੀ ਅਤੇ ਅਨੁਮਾਨ ਲਗਾਇਆ ਗਿਆ ਸੀ ਕਿ ਸਥਿਤੀ ਦਾ ਖਤਰਾ 66 ਫ਼ੀ ਸਦੀ  ਵੱਧ ਜਾਂਦਾ ਹੈ।

 (For more Punjabi news apart from Diabetes, weight-loss medicine increase risk of gastric paralysis, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement