ਤਾਲਿਬਾਨ ਨੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਇਕ ਹੋਰ ਵਿਅਕਤੀ ਨੂੰ ਫਾਂਸੀ ਦਿਤੀ
Published : Feb 26, 2024, 4:41 pm IST
Updated : Feb 26, 2024, 4:41 pm IST
SHARE ARTICLE
Representative image.
Representative image.

ਦੋਸ਼ੀ ਨੇ ਅਪਣੇ ਭਰਾ ਦਾ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ

ਇਸਲਾਮਾਬਾਦ: ਤਾਲਿਬਾਨ ਨੇ ਉੱਤਰੀ ਅਫਗਾਨਿਸਤਾਨ ’ਚ ਕਤਲ ਦੇ ਦੋਸ਼ੀ ਇਕ ਵਿਅਕਤੀ ਨੂੰ ਸੋਮਵਾਰ ਨੂੰ ਇਕ ਸਟੇਡੀਅਮ ’ਚ ਜਨਤਕ ਤੌਰ ’ਤੇ ਫਾਂਸੀ ਦੇ ਦਿਤੀ। ਇਕ ਚਸ਼ਮਦੀਦ ਨੇ ਦਸਿਆ ਕਿ ਇਹ ਫਾਂਸੀ ਜੌਜਜਾਨ ਸੂਬੇ ਦੀ ਰਾਜਧਾਨੀ ਸ਼ਿਬਿਰਗਨ ਸ਼ਹਿਰ ’ਚ ਉਸ ਵਿਅਕਤੀ ਨੂੰ ਦਿਤੀ ਗਈ, ਜਿਸ ਨੇ ਅਪਣੇ ਭਰਾ ਦਾ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ।

ਇਕ ਚਸ਼ਮਦੀਦ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਅਗੱਸਤ 2021 ਵਿਚ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਫੌਜੀਆਂ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਤਾਲਿਬਾਨ ਦੇ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਇਹ ਪੰਜਵੀਂ ਜਨਤਕ ਮੌਤ ਦੀ ਸਜ਼ਾ ਸੀ। 

ਤਾਲਿਬਾਨ ਸਰਕਾਰ ਦੇ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਤੁਰਤ ਕੋਈ ਟਿਪਣੀ ਨਹੀਂ ਕੀਤੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੀਆਂ ਤਿੰਨ ਹਾਈ ਕੋਰਟਾਂ ਅਤੇ ਤਾਲਿਬਾਨ ਦੇ ਸਰਵਉੱਚ ਨੇਤਾ ਮੁਲਾ ਹਿਬਤੁੱਲਾ ਅਖੁੰਦਜ਼ਾਦਾ ਦੀ ਮਨਜ਼ੂਰੀ ਤੋਂ ਬਾਅਦ ਸੋਮਵਾਰ ਨੂੰ ਫਾਂਸੀ ਦਿਤੀ ਗਈ। 

ਬਿਆਨ ਮੁਤਾਬਕ ਫਾਂਸੀ ਦਿਤੇ ਗਏ ਫਰਿਆਬ ਸੂਬੇ ਦੇ ਬਿਲਚਿਰਾਗ ਜ਼ਿਲ੍ਹੇ ਦੇ ਨਾਜ਼ਰ ਮੁਹੰਮਦ ਨੇ ਫਰਿਆਬ ਦੇ ਰਹਿਣ ਵਾਲੇ ਖਲ ਮੁਹੰਮਦ ਦਾ ਕਤਲ ਕੀਤਾ ਸੀ ਅਤੇ ਇਹ ਕਤਲ ਜੌਜਜਾਨ ’ਚ ਹੋਇਆ। ਤਾਲਿਬਾਨ ਨੇ ਵੀਰਵਾਰ ਨੂੰ ਦੱਖਣ-ਪੂਰਬੀ ਗਜ਼ਨੀ ਸੂਬੇ ’ਚ ਕਤਲ ਦੇ ਦੋਸ਼ੀ ਦੋ ਵਿਅਕਤੀਆਂ ਨੂੰ ਫਾਂਸੀ ਦੇ ਦਿਤੀ ਸੀ।

Tags: taliban

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement