ਪਾਕਿਸਤਾਨ ਦਾ ਬੜਬੋਲਾ ਰੇਲ ਮੰਤਰੀ ਇਕ ਵਾਰ ਫਿਰ ਸੁਰਖੀਆਂ 'ਚ, ਹੁਣ ਗਰੀਬਾਂ ਦਾ ਉਡਾਇਆ ਮਜ਼ਾਕ !
Published : Jan 26, 2020, 11:40 am IST
Updated : Jan 26, 2020, 11:40 am IST
SHARE ARTICLE
File Photo
File Photo

ਅਕਸਰ ਵੀ ਆਪਣੇ ਦਿੱਤੇ ਵਿਵਾਦਤ ਬਿਆਨਾ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਇਮਰਾਨ ਖਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਫਿਰ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਸ ਵਾਰ ਉਨ੍ਹਾਂ...

ਨਵੀਂ ਦਿੱਲੀ : ਪਾਕਿਸਤਾਨ ਦੀ ਇਮਰਾਨ ਸਰਕਾਰ ਵਿਚ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਇਕ ਵਾਰ ਫਿਰ ਬੇਤੁਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਤਸਾਨ ਵਿਚ ਆਟੇ ਦੇ ਰੇਟ ਇਸ ਲਈ ਵੱਧ ਰਹੇ ਹਨ ਕਿਉਂਕਿ ਨਵੰਬਰ ਅਤੇ ਦਸੰਬਰ ਵਿਚ ਲੋਕ ਜਿਆਦਾ ਰੋਟੀਆ ਖਾਂਦੇ ਹਨ।

File PhotoFile Photo

ਅਕਸਰ ਵੀ ਆਪਣੇ ਦਿੱਤੇ ਵਿਵਾਦਤ ਬਿਆਨਾ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਇਮਰਾਨ ਖਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਫਿਰ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਸ ਵਾਰ ਉਨ੍ਹਾਂ ਨੇ ਭਾਰਤ ਬਾਰੇ ਬਿਆਨ ਨਹੀਂ ਦਿੱਤਾ ਹੈ ਬਲਕਿ ਆਪਣੇ ਹੀ ਦੇਸ਼ ਦੇ ਮਹਿੰਗਾਈ ਕਾਰਨ ਪੀੜਤ ਹੋਏ ਗਰੀਬ ਲੋਕਾਂ ਦਾ ਮਜ਼ਾਕ ਉਡਾਉਂਦੇ ਹੋਏ ਇਕ ਬੇਤੁਕਾ ਬਿਆਨ ਦਿੱਤਾ ਹੈ।

File PhotoFile Photo

ਦਰਅਸਲ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਵਿਚ ਆਟੇ ਦੇ ਰੇਟ ਇਸ ਲਈ ਵੱਧ ਰਹੇ ਹਨ ਕਿਉਂਕਿ ਨਵੰਬਰ ਅਤੇ ਦਸੰਬਰ ਮਹੀਨੇ ਵਿਚ ਲੋਕ ਰੋਟੀਆਂ ਜ਼ਿਆਦਾ ਖਾਂਦੇ ਹਨ। ਇਸ ਬਿਆਨ ਨੂੰ ਸੁਣ ਕੇ ਉੱਥੇ ਮੌਜ਼ੂਦ ਪੱਤਰਕਾਰ ਹੱਸਣ ਲੱਗ ਪਏ ਪਰ ਮੰਤਰੀ ਜੀ ਨੇ ਉੱਲਟ ਆਪਣੀ ਗੱਲ ਨੂੰ ਸ਼ਾਬਤ ਕਰਨ ਲਈ ਕਿਹਾ ਕਿ ਇਹ ਕੋਈ ਮਜ਼ਾਕ ਨਹੀਂ ਹੈ। ਮੈ ਜੋ ਵੀ ਕਹਿ ਰਿਹਾ ਹਾਂ ਇਸ ਦੇ ਪੂਰਾ ਰਿਸਰਚ ਕੀਤਾ ਹੋਇਆ ਹੈ।

File PhotoFile Photo

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਰੋਜ਼ਾਨਾ ਲਗਭਗ 13 ਤੋਂ 15 ਫ਼ੀਸਦੀ ਵਰਤੋਂ ਦੀਆਂ ਚੀਜਾਂ ਮਹਿੰਗੀਆਂ ਹੋ ਰਹੀਆ ਹਨ। ਇੱਥੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਆਟੇ ਦੇ ਕਮੀ ਨੇ ਲੋਕਾਂ ਦਾ ਜਿਉਣ ਮੁਸ਼ਕਿਲ ਕਰ ਦਿੱਤਾ ਹੈ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਲਾਹੌਰ ਸਮੇਤ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਆਟਾ 70 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ।

File PhotoFile Photo

ਇਹੀ ਕਾਰਨ ਹੈ ਕਿ ਪਾਕਿਸਤਾਨ ਵਿਚ ਮਹਿੰਗਾਈ ਦੇ ਮੁੱਦੇ 'ਤੇ ਸਿਆਸੀ ਬਿਆਨਬਾਜ਼ੀ ਜ਼ੋਰਾਂ 'ਤੇ ਹੈ ਅਤੇ ਸ਼ੇਖ ਰਸ਼ੀਦ ਵੱਲੋਂ ਦਿੱਤੇ ਇਸ ਬਿਆਨ ਨੇ ਇਸ (ਬਿਆਨਬਾਜ਼ੀ) ਨੂੰ ਹੋਰ ਹਵਾ ਦੇ ਦਿੱਤੀ ਹੈ। ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ ਦੂਜੇ ਪਾਸੇ ਇਮਰਾਨ ਦੇ ਮੰਤਰੀ ਲੋਕਾਂ ਦਾ ਮਜ਼ਾਕ ਉਡਾ ਰਹੇ ਹਨ। ਲੋਕਾਂ ਨੇ ਰਸ਼ੀਦ ਨੂੰ ਤੁਰੰਤ ਮਾਫ਼ੀ ਮੰਗਣ ਦੇ ਲਈ ਕਿਹਾ ਹੈ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement