ਮੈਕਸੀਕੋ : ਗੋਲੀਬਾਰੀ 'ਚ 14 ਲੋਕਾਂ ਦੀ ਮੌਤ
Published : Jun 25, 2018, 12:37 pm IST
Updated : Jun 25, 2018, 12:37 pm IST
SHARE ARTICLE
Firing in Mexico
Firing in Mexico

ਮੈਕਸੀਕੋ 'ਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹਿੰਸਾ ਲਈ ਉੱਤਰੀ ਸ਼ਹਿਰ ਜੁਆਰੇਜ 'ਚ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਵਿਚ ਅੱਜ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ...

ਮੈਕਸੀਕੋ ਸਿਟੀ : ਮੈਕਸੀਕੋ 'ਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹਿੰਸਾ ਲਈ ਉੱਤਰੀ ਸ਼ਹਿਰ ਜੁਆਰੇਜ 'ਚ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਵਿਚ ਅੱਜ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਅਧਿਕਾਰੀਆਂ ਨੇ ਦਸਿਆ ਕਿ ਇਕ ਹਮਲਾ ਸ਼ਹਿਰ ਦੇ ਦਖਣੀ ਹਿੱਸੇ 'ਚ ਹੋਇਆ, ਜਿਥੇ ਮੈਕਸੀਕੋ ਅਤੇ ਦਖਣੀ ਕੋਰੀਆ ਦੇ ਵਿਚਕਾਰ ਫ਼ੁਟਬਾਲ ਵਿਸ਼ਵ ਕੱਪ ਦਾ ਮੈਚ ਵੇਖ ਰਹੇ 8 ਲੋਕਾਂ 'ਤੇ ਬੰਦੂਕਧਾਰੀਆਂ ਨੇ ਗੋਲੀਆਂ ਚਲਾ ਦਿਤੀਆਂ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ।

ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਨੇੜੇ ਦੇ ਇਕ ਇਲਾਕੇ 'ਚ ਇਕ ਸੈਲੂਨ 'ਚ ਫ਼ੁਟਬਾਲ ਦਾ ਮੈਚ ਵੇਖ ਰਹੇ 5 ਲੋਕਾਂ ਦੀ ਇਕ ਸੰਗਠਨ ਨੇ ਹਤਿਆ ਕਰ ਦਿਤੀ। ਇਸ ਤੋਂ ਪਹਿਲਾਂ ਤੜਕੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਇਕ ਪਾਰਟੀ 'ਚੋਂ ਤਿੰਨ ਹੋਰ ਲੋਕਾਂ ਨੂੰ ਲੈ ਜਾਇਆ ਗਿਆ ਅਤੇ ਉਨ੍ਹਾਂ ਦਾ ਕਤਲ ਕਰ ਦਿਤਾ ਗਿਆ। ਸ਼ਹਿਰ ਵਿਚ ਜੂਨ 'ਚ ਹੁਣ ਤਕ 128 ਲੋਕਾਂ ਦਾ ਕਤਲ ਹੋ ਚੁੱਕਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement