ਅਮਰੀਕਾ : 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ ਹੋਈਆਂ 1738 ਮੌਤਾਂ
Published : Apr 24, 2020, 8:02 am IST
Updated : Apr 24, 2020, 8:02 am IST
SHARE ARTICLE
file photo
file photo

ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 1738 ਲੋਕਾਂ ਦੀ ਮੌਤ ਹੋਈ ਹੈ ਜੋ ਮੰਗਲਵਾਰ ਦੀ ਤੁਲਨਾ ਵਿਚ ਕਾਫੀ ਘੱਟ ਹੈ।

ਵਾਸ਼ਿੰਗਟਨ, 23 ਅਪ੍ਰੈਲ : ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 1738 ਲੋਕਾਂ ਦੀ ਮੌਤ ਹੋਈ ਹੈ ਜੋ ਮੰਗਲਵਾਰ ਦੀ ਤੁਲਨਾ ਵਿਚ ਕਾਫੀ ਘੱਟ ਹੈ। ਇਹ ਜਾਣਕਾਰੀ ਹਾਪਕਿਨਜ਼ ਯੂਨੀਵਰਸਿਟੀ ਨੇ ਦਿਤੀ ਹੈ। ਇਕ ਦਿਨ ਪਹਿਲਾਂ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤ ਦਾ ਅੰਕੜਾ 2700 ਪਾਰ ਕਰ ਗਿਆ ਸੀ। ਅਮਰੀਕਾ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 47 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 8 ਲੱਖ 42 ਹਜ਼ਾਰ ਤੋਂ ਵਧੇਰੋ ਲੋਕ ਪ੍ਰਭਾਵਤ ਹਨ। ਜਾਣਕਾਰੀ ਮੁਤਾਬਕ ਸਪੇਨ ਵਿਚ 208389 ਮਾਮਲੇ ਸਾਹਮਣੇ ਆਏ ਹਨ।

File photoFile photo

ਫਰਾਂਸ, ਜਰਮੀ ਅਤੇ ਬ੍ਰਿਟੇਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਦੇ ਪਾਰ ਪਹੁੰਚ ਗਈ ਹੈ। ਦੁਨੀਆ ਭਰ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਹੁਣ ਤਕ 1 ਲੱਖ 84 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 26 ਲੱਖ 37 ਹਜ਼ਾਰ ਤੋਂ ਵਧੇਰੇ ਲੋਕ ਪ੍ਰਭਾਵਤ ਹਨ। ਚੰਗੀ ਗੱਲ ਇਹ ਵੀ ਹੈ ਕਿ 7 ਲੱਖ ਲੋਕ ਠੀਕ ਵੀ ਹੋਏ ਹਨ। (ਪੀਟੀਆਈ)

ਨਿਊਯਾਰਕ 'ਚ ਦੋ ਪਾਲਤੂ ਬਿੱਲੀਆਂ ਨੂੰ ਹੋਇਆ ਕੋਰੋਨਾ
ਉੱਧਰ ਨਿਊਯਾਰਕ ਵਿਚ 2 ਪਾਲਤੂ ਬਿੱਲੀਆਂ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਈਆਂ ਗਈਆਂ ਹਨ। ਇਹ ਅਮਰੀਕਾ ਵਿਚ ਪਾਲਤੂ ਪਸ਼ੂਆਂ ਦੇ ਪ੍ਰਭਾਵਤ ਹੋਣ ਦਾ ਪਹਿਲਾ ਮਾਮਲਾ ਹੈ। ਅਮਰੀਕਾ ਦੇ ਖੇਤੀ ਵਿਭਾਗ ਅਤੇ ਫੈਡਰਲ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਦਸਿਆ ਕਿ ਬਿੱਲੀਆਂ ਨੂੰ ਸਾਹ ਲੈਣ ਵਿਚ ਹਲਕੀ ਪਰੇਸ਼ਾਨੀ ਦੇਖੀ ਗਈ ਸੀ। ਜਦੋਂ ਉਨ੍ਹਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕਰਾਈ ਗਈ ਤਾਂ ਉਨ੍ਹਾਂ ਦੀ ਰੀਪੋਰਟ ਪਾਜ਼ੇਟਿਵ ਆਈ। ਉਹਨਾਂ ਦੇ ਬੀਮਾਰੀ ਤੋਂ ਜਲਦੀ ਉਭਰਨ ਦੀ ਆਸ ਹੈ। ਬਿੱਲੀਆਂ ਜਿਸ ਘਰ ਵਿਚ ਹਨ ਉਸ ਪਰਵਾਰ ਦੇ ਲੋਕਾਂ ਜਾਂ ਗੁਆਂਢੀਆਂ ਦੇ ਪ੍ਰਭਾਵਤ ਹੋਣ ਦਾ ਖਦਸ਼ਾ ਹੈ। ਜਿਸ ਕਰ ਕੇ ਉਹਨਾਂ ਨੂੰ ਘਰ ਵਿਚ ਹੀ ਇਕਾਂਤਵਾਸ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement