ਬ੍ਰਿਟੇਨ ’ਚ ਕੋਰੋਨਾ ਦੇ ਇਲਾਜ ਲਈ ਤਿਆਰ ਟੀਕੇ ਦੀ 10 ਹਜ਼ਾਰ ਤੋਂ ਵੱਧ ਲੋਕਾਂ ’ਤੇ ਪਰੀਖਣ ਦੀ ਤਿਆਰੀ
Published : May 23, 2020, 6:41 am IST
Updated : May 23, 2020, 6:41 am IST
SHARE ARTICLE
File Photo
File Photo

ਬ੍ਰਿਟਿਸ਼ ਵਿਗਿਆਨੀਆਂ ਵਲੋਂ ਕੋਰੋਨਾਵਾਇਰਸ ਦੇ ਇਲਾਜ ਲਈ ਤਿਆਰ ਪ੍ਰਯੋਗਾਤਮਕ ਟੀਕੇ ਦਾ ਪਰੀਖਣ ਅਗਲੇ ਪੜਾਅ ਵਿਚ ਪਹੁੰਚ ਰਿਹਾ ਹੈ।

ਲੰਡਨ, 22 ਮਈ : ਬ੍ਰਿਟਿਸ਼ ਵਿਗਿਆਨੀਆਂ ਵਲੋਂ ਕੋਰੋਨਾਵਾਇਰਸ ਦੇ ਇਲਾਜ ਲਈ ਤਿਆਰ ਪ੍ਰਯੋਗਾਤਮਕ ਟੀਕੇ ਦਾ ਪਰੀਖਣ ਅਗਲੇ ਪੜਾਅ ਵਿਚ ਪਹੁੰਚ ਰਿਹਾ ਹੈ। ਇਸ ਦੇ ਸਫਲ ਹੋਣ ’ਤੇ 10 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਟੀਕਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਗਿਆਨੀਆਂ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਦੀ ਯੋਜਨਾ ਹੁਣ ਪੂਰੇ ਬ੍ਰਿਟੇਨ ਵਿਚ ਬੱਚਿਆਂ ਅਤੇ ਬਜ਼ੁਰਗਾਂ ਸਮੇਤ 10,260 ਲੋਕਾਂ ’ਤੇ ਇਸ ਟੀਕੇ ਦਾ ਪਰੀਖਣ ਕਰਨ ਦੀ ਹੈ।

ਆਕਸਫੋਰਡ ਯੂਨੀਵਰਸਿਟੀ ਵਿਚ ਟੀਕਾ ਵਿਕਸਿਤ ਕਰਨ ਦੇ ਕੰਮ ਵਿਚ ਲੱਗੀ ਟੀਮ ਦੀ ਅਗਵਾਈ ਕਰ ਰਹੇ ਐਂਡਰਿਊ ਪੋਲਾਰਡ ਨੇ ਕਿਹਾ,‘‘ਮੈਡੀਕਲ ਅਧਿਐਨ ਬਹੁਤ ਬਿਹਤਰ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ ਅਤੇ ਅਸੀਂ ਬਜ਼ੁਰਗਾਂ ’ਤੇ ਵੀ ਇਸ ਟੀਕੇ ਦਾ ਪਰੀਖਣ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੀ ਟੀਕਾ ਪੂਰੀ ਆਬਾਦੀ ਨੂੰ ਸੁਰੱਖਿਆ ਮੁਹੱਈਆ ਕਰਵਾ ਸਕਦਾ ਹੈ।’’ 

File photoFile photo

ਇਸ ਹਫ਼ਤੇ ਦੀ ਸ਼ੁਰੂਆਤ ਵਿਚ ਦਵਾਈ ਨਿਰਮਾਤਾ ਐਸਟਰਾਜੀਨਸ ਨੇ ਕਿਹਾ ਸੀ ਕਿ ਉਸ ਨੇ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਟੀਕੇ ਦੀਆਂ 40 ਕਰੋੜ ਖੁਰਾਕਾਂ ਲਈ ਸਮਝੌਤਾ ਕੀਤਾ ਹੈ। ਟੀਕੇ  ਦੇ ਵਿਕਾਸ, ਉਤਪਾਦਨ ਅਤੇ ਵੰਡ ਲਈ ਅਮਰੀਕੀ ਸਰਕਾਰ ਦੀ ਏਜੰਸੀ ਨੇ ਇਕ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਕੋਰੋਨਾ ਵਾਇਰਸ ਦੇ ਇਲਾਜ ਲਈ ਕਰੀਬ ਇਕ ਦਰਜਨ ਸੰਭਾਵਿਤ ਟੀਕੇ ਮਨੁੱਖ ’ਤੇ ਪਰੀਖਣ ਸ਼ੁਰੂ ਕਰਨ ਦੇ ਲਈ ਸ਼ੁਰੂਆਤੀ ਪੜਾਅ ਵਿਚ ਪਹੁੰਚ ਗਏ ਹਨ ਜਾਂ ਸ਼ੁਰੂ ਹੋਣ ਵਾਲੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਚੀਨ, ਅਮਰੀਕਾ ਅਤੇ ਯੂਰਪ ਦੇ ਹਨ ਅਤੇ ਦਰਜਨਾਂ ਹੋਰ ਟੀਕੇ ਵਿਕਾਸ ਦੇ ਸ਼ੁਰੂਆਤੀ ਦੌਰ ਵਿਚ ਹਨ। 

ਹੁਣ ਤਕ ਵਿਗਿਆਨੀਆਂ ਨੇ ਇੰਨੇ ਘੱਟ ਸਮੇਂ ਵਿਚ ਕੋਈ ਟੀਕਾ ਵਿਕਸਿਤ ਨਹੀਂ ਕੀਤਾ ਅਤੇ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਆਖ਼ਰ ਕੀ ਇਹ ਟੀਕੇ ਸੁਰੱਖਿਅਤ ਅਤੇ ਪ੍ਰਭਾਵੀ ਸਾਬਤ ਹੋਣਗੇ। ਅਜਿਹੀ ਸੰਭਾਵਨਾ ਹੈ ਕਿ ਸ਼ੁਰੂਆਤ ਵਿਚ ਪ੍ਰਭਾਵੀ ਦਿਸਣ ਵਾਲਾ ਟੀਕਾ ਵੱਡੇ ਪੱਧਰ ’ਤੇ ਹੋਣ ਵਾਲੇ ਪਰੀਖਣ ਵਿਚ ਅਸਫਲ ਹੋ ਜਾਵੇ। ਇਸ ਲਈ ਇਹ ਬਹੁਤ ਮਹੱਤਵਪੂਰਣ ਹੈ।    (ਪੀਟੀਆਈ)

ਕਈ ਸੰਭਾਵਿਤ ਟੀਕਿਆਂ ਨੂੰ ਵੱਖ-ਵੱਖ ਤਕਨਾਲੌਜੀ ਨਾਲ ਕੀਤਾ ਜਾ ਰਿਹੈ ਵਿਕਸਿਤ 
ਕਈ ਸੰਭਾਵਿਤ ਟੀਕਿਆਂ ਨੂੰ ਵੱਖ-ਵੱਖ ਤਕਨਾਲੌਜੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿਚੋਂ ਘੱਟੋ-ਘੱਟ ਇਕ ਦੇ ਸਫਲ ਹੋਣ ਦੀ ਆਸ ਵੱਧ ਜਾਂਦੀ ਹੈ। ਜ਼ਿਆਦਾਤਰ ਵਿਕਸਿਤ ਹੋ ਰਹੇ ਟੀਕਿਆਂ ਦੀ ਕੋਸ਼ਿਸ ਸਰੀਰ ਵਿਚ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨਾ ਹੈ ਤਾਂ ਜੋ ਨਵੇਂ ਕੋਰੋਨਾ ਵਾਇਰਸ ਦੀ ਸਤਹਿ ’ਤੇ ਮੌਜੂਦ ਪ੍ਰੋਟੀਨ ਦੀ ਸਰੀਰ ਪਛਾਣ ਕਰਕੇ ਵਾਸਤਵਿਕ ਵਾਇਰਸ ਹੋਣ ਤੋਂ ਪਹਿਲਾਂ ਹੀ ਉਸ ਨੂੰ ਨਸ਼ਟ ਕਰ ਦੇਵੇ। ਆਰਕਸਫੋਡ ਯੂਨੀਵਰਸਿਟੀ ਵਲੋਂ ਤਿਆਰ ਟੀਕੇ ਵਿਚ ਨੁਕਸਾਨ ਨਾ ਪਹੁੰਚਾਉਣ ਵਾਲੇ ਚਿੰਮਪੈਂਜੀ ਕੋਲਡ ਵਾਇਰਸ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਅਜਿਹੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਜੋ ਸਰੀਰ ਕੋਰੋਨਾ ਨਾਲ ਲੜਨ ਵਾਲੇ ਪ੍ਰੋਟੀਨ ਨਾਲ ਭਰਪੂਰ ਹੋ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement