Malaysia Helicopter Crash: ਮਲੇਸ਼ੀਆ 'ਚ 2 ਮਿਲਟਰੀ ਹੈਲੀਕਾਪਟਰ ਹਵਾ ਵਿਚ ਟਕਰਾਏ, 10 ਚਾਲਕ ਦਲਾਂ ਦੀ ਮੌਤ 
Published : Apr 23, 2024, 10:07 am IST
Updated : Apr 23, 2024, 10:07 am IST
SHARE ARTICLE
File Photo
File Photo

ਇਹ ਹਾਦਸਾ ਮੰਗਲਵਾਰ ਸਵੇਰੇ 9.30 ਵਜੇ ਪੇਰਾਕ ਦੇ ਲੁਮੁਟ ਨੇਵਲ ਬੇਸ 'ਤੇ ਵਾਪਰਿਆ

Malaysia Helicopter Crash:  ਮਲੇਸ਼ੀਆ - ਮਲੇਸ਼ੀਆ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਹਵਾ ਵਿਚ ਟਕਰਾ ਗਏ। ਇਸ ਹਾਦਸੇ 'ਚ 10 ਚਾਲਕ ਦਲਾਂ ਦੀ ਮੌਤ ਹੋ ਗਈ ਹੈ।  ਮਲੇਸ਼ੀਆ ਦੀ ਜਲ ਸੈਨਾ ਨੇ ਕਿਹਾ ਕਿ ਇਹ ਹਾਦਸਾ ਰਾਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੌਰਾਨ ਹੋਇਆ ਹੈ। 

ਇਹ ਹਾਦਸਾ ਮੰਗਲਵਾਰ ਸਵੇਰੇ 9.30 ਵਜੇ ਪੇਰਾਕ ਦੇ ਲੁਮੁਟ ਨੇਵਲ ਬੇਸ 'ਤੇ ਵਾਪਰਿਆ। ਸਾਰੀਆਂ ਲਾਸ਼ਾਂ ਨੂੰ ਲੁਮਟ ਆਰਮੀ ਬੇਸ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ। 

ਹੈਲੀਕਾਪਟਰ ਦੀ ਟੱਕਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮਲੇਸ਼ੀਅਨ ਫ੍ਰੀ ਪ੍ਰੈੱਸ ਦੀ ਰਿਪੋਰਟ ਮੁਤਾਬਕ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਦੀ ਪਰੇਡ ਲਈ ਰਿਹਰਸਲ ਚੱਲ ਰਹੀ ਸੀ। ਫਿਰ HOM (M503-3) ਹੈਲੀਕਾਪਟਰ ਫੇਨੇਕ ਹੈਲੀਕਾਪਟਰ ਦੇ ਰੋਟਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਦੋਵੇਂ ਹਾਦਸਾਗ੍ਰਸਤ ਹੋ ਗਏ। ਮਲੇਸ਼ੀਅਨ ਨੇਵੀ ਨੇ ਕਿਹਾ ਕਿ ਉਨ੍ਹਾਂ ਦੀ ਇਕ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement