ਇਟਲੀ 'ਚ ਬਣੀ ਨਵੀਂ ਸਰਕਾਰ, Giorgia Meloni ਬਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
Published : Oct 22, 2022, 9:07 am IST
Updated : Oct 22, 2022, 9:07 am IST
SHARE ARTICLE
italy
italy

ਇਟਲੀ ਵਿੱਚ 1945 ਤੋਂ ਬਾਅਦ ਹੁਣ ਤੱਕ 77 ਸਾਲਾਂ ਵਿੱਚ 70ਵੀਂ ਵਾਰ ਸਰਕਾਰ ਬਦਲੀ ਹੈ

 

ਇਟਲੀ: ਸ਼ੁੱਕਰਵਾਰ ਨੂੰ ਜਾਰਜੀਆ ਮੇਲੋਨੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਦੱਸ ਦੇਈਏ ਕਿ ਮੇਲੋਨੀ ਨੇ ਨਵੀਂ ਗਠਜੋੜ ਸਰਕਾਰ ਬਣਾ ਲਈ ਹੈ। ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਸੱਜੇ-ਪੱਖੀ ਗੱਠਜੋੜ ਦੀ ਸਰਕਾਰ ਬਣੀ ਹੈ। ਇਟਲੀ ਵਿੱਚ 1945 ਤੋਂ ਬਾਅਦ ਹੁਣ ਤੱਕ 77 ਸਾਲਾਂ ਵਿੱਚ 70ਵੀਂ ਵਾਰ ਸਰਕਾਰ ਬਦਲੀ ਹੈ। ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ।

ਰਾਸ਼ਟਰਪਤੀ ਭਵਨ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮੇਲੋਨੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸ਼ਨੀਵਾਰ ਸਹੁੰ ਚੁਕਾਈ ਜਾਵੇਗੀ। ਮੇਲੋਨੀ ਦੀ ਨਵ-ਫ਼ਾਸੀਵਾਦੀ ਪਾਰਟੀ 'ਬ੍ਰਦਰਜ਼ ਆਫ਼ ਇਟਲੀ' ਪਿਛਲੇ ਮਹੀਨੇ 25 ਸਤੰਬਰ ਨੂੰ ਇਟਲੀ ਦੀਆਂ ਆਮ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ।

ਇਸ ਤੋਂ ਪਹਿਲਾਂ ਪਾਰਟੀ ਦੀ ਮੀਟਿੰਗ ਤੋਂ ਬਾਅਦ 45 ਸਾਲਾ ਮੇਲੋਨੀ ਨੂੰ ਅਗਲਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ।  ਮੇਲੋਨੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਇਟਲੀ ਦੇ ਫ਼ਾਸੀਵਾਦੀ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਦਰਅਸਲ, ਮੇਲੋਨੀ ਆਪਣੇ-ਆਪ ਨੂੰ ਮੁਸੋਲਿਨੀ ਸਮਰਥਕ ਮੰਨਦੀ ਹੈ। ਮੇਲੋਨੀ ਇਟਲੀ ਦੇ ਲੋਕਾਂ 'ਚ ਉਦੋਂ ਚਰਚਿਤ ਹੋਈ, ਜਦੋਂ ਉਸ ਦੀ ਪਾਰਟੀ ਦਰਾਗੀ ਦੀ ਅਗਵਾਈ ਵਾਲੇ ਰਾਸ਼ਟਰੀ ਏਕਤਾ ਗੱਠਜੋੜ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕਰਦਿਆਂ ਮੁੱਖ ਵਿਰੋਧੀ ਪਾਰਟੀ ਬਣ ਗਈ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement