ਪਾਕਿ ਸਮਾਜਸੇਵੀ ਦੇ ਬੇਟੇ ਨੂੰ ਹੋਇਆ ਕੋਰੋਨਾ ਵਾਇਰਸ, ਇਮਰਾਨ ਨਾਲ ਕੀਤੀ ਸੀ ਮੁਲਾਕਾਤ
Published : Apr 22, 2020, 8:22 am IST
Updated : Apr 22, 2020, 8:22 am IST
SHARE ARTICLE
File Photo
File Photo

ਪਾਕਿ ਪ੍ਰਧਾਨ ਮੰਤਰੀ ’ਤੇ ਮੰਡਰਾਇਆ ਕੋਵਿਡ 19 ਦਾ ਖ਼ਤਰਾ

ਇਸਲਾਮਾਬਾਦ, 21 ਅਪ੍ਰੈਲ : ਪਾਕਿਸਤਾਨ ਦੇ ਇਕ ਮਸ਼ਹੂਰ ਪਰੋਪਕਾਰੀ ਅਤੇ ਸਮਾਜਸੇਵੀ ਦੇ ਬੇਟੇ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਮੇਤ ਕਈ ਹੋਰਾਂ ਨਾਲ ਮੁਲਾਕਾਤ ਕੀਤੀ ਸੀ।  ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਐਧੀ ਫ਼ਾਊਂਡੇਸ਼ਨ ਦੇ ਮੁਖੀ ਅਬਦੁੱਲ ਸੱਤਾਰ ਐਧੀ ਦੇ ਬੇਟੇ ਫੈਸਲ ਐਧੀ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਫੈਸਲ ਨੇ ਬੀਤੀ 15 ਅਪ੍ਰੈਲ ਨੂੰ ਇਮਰਾਨ ਖ਼ਾਨ ਦੇ ਨਾਲ ਮੁਲਾਕਾਤ ਕੀਤੀ ਸੀ। ਇਮਰਾਨ ਨਾਲ ਮੁਲਾਕਾਤ ਦੇ ਬਾਅਦ ਜਦੋਂ ਫੈਸਲ ਅਪਣੇ ਘਰ ਪਰਤੇ ਤਾਂ ਉਹਨਾਂ ਦੇ ਅੰਦਰ ਕੋਰੋਨਾ ਦੇ ਲੱਛਣ ਨਜ਼ਰ ਆਏ। ਫੈਸਲ ਦੀ ਵੀਰਵਾਰ ਨੂੰ ਕੋਰੋਨਾ ਵਾਇਰਸ ਜਾਂਚ ਕੀਤੀ ਗਈ ਜਿਸ ਦਾ ਨਤੀਜਾ ਪਾਜ਼ੇਟਿਵ ਆਇਆ।

File Photo

ਸਾਦ ਨੇ ਕਿਹਾ ਕਿ ਉਹਨਾਂ ਦੇ ਪਿਤਾ ਜਦੋਂ ਪਿਛਲੇ ਹਫ਼ਤੇ ਇਸਲਾਮਾਬਾਦ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲ ਕੇ ਘਰ ਪਰਤੇ ਤਾਂ ਉਹਨਾਂ ਦੇ ਅੰਦਰ ਕੋਰੋਨਾ ਦੇ ਲੱਛਣ ਸਨ। ਸਾਦ ਨੇ ਦਸਿਆ ਕਿ ਉਹਨਾਂ ਦੇ ਪਿਤਾ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਅਤੇ ਹੁਣ ਉਹ ਠੀਕ ਹਨ। ਉੱਧਰ ਫੈਸਲ ਨੇ ਕਿਹਾ,‘‘ਸ਼ੁਰੂ ਵਿਚ ਮੈਨੂੰ ਬੁਖਾਰ ਸੀ ਅਤੇ ਸਿਰ ਦਰਦ ਕਰ ਰਿਹਾ ਸੀ। ਇਹ ਲੱਛਣ ਪਿਛਲੇ 3 ਦਿਨਾਂ ਤੋਂ ਸਨ। ਇਸ ਸਮੇਂ ਮੇਰੇ ਅੰਦਰ ਕੋਈ ਲੱਛਣ ਨਹੀਂ ਸਨ ਪਰ ਮੇਰੇ ਟੈਸਟ ਦਾ ਨਤੀਜਾ ਪੌਜੀਟਿਵ ਆਇਆ ਹੈ।’’ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਫੈਸਲ ਨੇ ਕੋਰੋਨਾ ਵਾਇਰਸ ਨਾਲ ਜੰਗ ਲਈ ਐਧੀ ਫ਼ਾਊਂਡੇਸ਼ਨ ਵਲੋਂ ਇਮਰਾਨ ਖ਼ਾਨ ਨੂੰ 1 ਕਰੋੜ ਰੁਪਏ ਦਾ ਚੈੱਕ ਦਿਤਾ ਸੀ। ਇਸ ਦੇ ਬਾਅਦ ਫੈਸਲ ਇਕ ਟੀਵੀ ਪ੍ਰੋਗਰਾਮ ਵਿਚ ਗਏ ਸਨ।    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement