ਚੀਨ 'ਚ ਕੋਰੋਨਾ ਦਾ ਨਵਾਂ ਵੈਰੀਐਂਟ ਆਇਆ ਸਾਹਮਣੇ, 1 ਮਰੀਜ਼ ਤੋਂ 18 ਲੋਕ ਹੋਏ ਸੰਕਰਮਿਤ -

By : GAGANDEEP

Published : Dec 21, 2022, 12:12 pm IST
Updated : Dec 21, 2022, 12:13 pm IST
SHARE ARTICLE
photo
photo

ਹਸਪਤਾਲਾਂ ਦੇ ਸਾਰੇ ਬੈੱਡ ਭਰੇ ਪਏ

 

ਨਵੀਂ ਦਿੱਲੀ: ਚੀਨ ਵਿੱਚ ਕੋਰੋਨਾ ਸੰਕਰਮਣ ਦੀ ਸਥਿਤੀ ਸਾਲ 2020 ਦੀ ਯਾਦ ਦਿਵਾ ਰਹੀ ਹੈ। ਹਾਲਤ ਇੰਨੀ ਮਾੜੀ ਹੈ ਕਿ ਇੱਥੋਂ ਦੇ ਹਸਪਤਾਲਾਂ ਦੇ ਸਾਰੇ ਬੈੱਡ ਭਰੇ ਪਏ ਹਨ। ਮੈਡੀਕਲ ਸਟੋਰਾਂ ਵਿੱਚ ਦਵਾਈਆਂ ਖਤਮ ਹੋ ਰਹੀਆਂ ਹਨ। ਮਰੀਜ਼ ਇਲਾਜ ਲਈ ਡਾਕਟਰ ਦੇ ਸਾਹਮਣੇ ਭੀਖ ਮੰਗਦੇ ਦੇਖੇ ਜਾ ਸਕਦੇ ਹਨ।

ਬੀਜਿੰਗ ਦੇ ਸਭ ਤੋਂ ਵੱਡੇ ਸ਼ਮਸ਼ਾਨਘਾਟ ਵਿੱਚ 24 ਘੰਟੇ ਅੰਤਿਮ ਸਸਕਾਰ ਕੀਤੇ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਚੀਨ 'ਚ ਫੈਲ ਰਿਹਾ ਨਵਾਂ ਵੇਰੀਐਂਟ ਹੋ ਸਕਦਾ ਹੈ। ਇਸ ਦਾ ਨਾਮ BA.5.2.1.7 ਹੈ। ਵਿਗਿਆਨੀ ਇਸ ਨੂੰ BF.7 ਵੀ ਕਹਿ ਰਹੇ ਹਨ। ਚੀਨ ਵਿੱਚ ਜ਼ੀਰੋ-ਕੋਵਿਡ ਨੀਤੀ ਦੇ ਖਤਮ ਹੋਣ ਤੋਂ ਬਾਅਦ, ਇਸ ਨੂੰ ਮਾਮਲਿਆਂ ਵਿੱਚ ਅਚਾਨਕ ਵਾਧੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਮਾਹਰਾਂ ਦੇ ਅਨੁਸਾਰ, ਇਹ ਓਮਿਕਰੋਨ ਦਾ ਸਭ ਤੋਂ ਖਤਰਨਾਕ ਪਰਿਵਰਤਨ ਹੈ।

ਖਬਰਾਂ ਅਨੁਸਾਰ, ਇੱਕ ਹਫ਼ਤੇ ਵਿੱਚ ਦੁਨੀਆ ਵਿੱਚ ਕੋਰੋਨਾ ਦੇ 34 ਲੱਖ 84 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 9 ਹਜ਼ਾਰ 928 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿੱਚ 7 ​​ਦਿਨਾਂ ਵਿੱਚ 15 ਹਜ਼ਾਰ 548 ਮਾਮਲੇ ਅਤੇ 7 ਮੌਤਾਂ ਹੋਈਆਂ ਹਨ। ਹਾਲਾਂਕਿ, ਮਾਹਰਾਂ ਨੂੰ ਸ਼ੱਕ ਹੈ ਕਿ ਅਸਲ ਅੰਕੜੇ ਨੂੰ ਲੁਕਾਇਆ ਜਾ ਰਿਹਾ ਹੈ। ਮਰੀਜ਼ਾਂ ਦੀ ਗਿਣਤੀ ਕਈ ਗੁਣਾ ਵੱਧ ਹੋ ਸਕਦੀ ਹੈ।

ਜਾਪਾਨ, ਦੱਖਣੀ ਕੋਰੀਆ ਅਤੇ ਫਰਾਂਸ ਵਿੱਚ ਇੱਕ ਹਫ਼ਤੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਮਰੀਜ਼ਾਂ ਦੀ ਗਿਣਤੀ 10 ਲੱਖ 65 ਹਜ਼ਾਰ, 4 ਲੱਖ 61 ਹਜ਼ਾਰ ਅਤੇ 3 ਲੱਖ 58 ਹਜ਼ਾਰ ਹੈ। ਭਾਰਤ ਵਿੱਚ 7 ​​ਦਿਨਾਂ ਵਿੱਚ 1,081 ਮਾਮਲੇ ਸਾਹਮਣੇ ਆਏ ਹਨ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement