Brazilian News : ਬ੍ਰਾਜ਼ੀਲ ਦੇ ਮਸ਼ਹੂਰ ਗਾਇਕ Ayres Sasaki ਦਾ ਹੋਇਆ ਦੇਹਾਂਤ

By : BALJINDERK

Published : Jul 21, 2024, 6:47 pm IST
Updated : Jul 21, 2024, 6:47 pm IST
SHARE ARTICLE
Ayres Sasaki
Ayres Sasaki

Brazilian News : ਸੈਲੀਨੋਪੋਲਿਸ ਦੇ ਸੋਲਰ ਹੋਟਲ 'ਚ ਕਰ ਰਿਹਾ ਸੀ ਪਰਫਾਰਮ , ਕਰੰਟ ਦੱਸਿਆ ਜਾ ਰਿਹਾ ਹੈ ਕਾਰਨ

Brazilian News : ਬ੍ਰਾਜ਼ੀਲ ਦੇ ਮਸ਼ਹੂਰ ਗਾਇਕ Ayres Sasaki ਦਾ 35 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। Ayres Sasaki ਦੀ ਮੌਤ ਬਹੁਤ ਦਰਦਨਾਕ ਸੀ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਸੈਲੀਨੋਪੋਲਿਸ ਦੇ ਸੋਲਰ ਹੋਟਲ 'ਚ ਗਾਇਕ ਪਰਫਾਰਮ ਕਰ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ। Ayres Sasaki ਦੇ ਵਿਆਹ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਸੀ। ਉਸ ਦੀ ਪਤਨੀ ਦਾ  ਰੋ-ਰੋ ਬੁਰਾ ਹਾਲ ਹੈ।

ਇਹ ਵੀ ਪੜੋ: Jalandhar News : ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ Bio CNG ਫੈਕਟਰੀ ਖ਼ਿਲਾਫ਼ ਕੰਧਾਲਾ ਗੁਰੂ ਵਾਸੀਆਂ ਦੇ ਵਿਰੋਧ ਦੀ ਹਮਾਇਤ

ਸੂਤਰਾਂ ਮੁਤਾਬਕ ਜਿਸ ਈਵੈਂਟ 'ਚ ਉਹ ਪਰਫਾਰਮ ਕਰ ਰਿਹਾ ਸੀ, ਉਥੇ Ayres Sasaki ਦੀ ਮਾਸੀ ਵੀ ਮੌਜੂਦ ਸੀ। ਉੱਥੇ ਜੋ ਵੀ ਹੋਇਆ, ਉਹ ਹੈਰਾਨ ਹੋਣ ਦੇ ਨਾਲ-ਨਾਲ ਭਿਆਨਕ ਵੀ ਹੈ।  ਉਨ੍ਹਾਂ ਨੇ ਕਿਹਾ, 'ਸਾਨੂੰ ਤਾਂ ਇਹ ਪਤਾ ਹੈ ਕਿ ਉਸ ਦਾ ਸ਼ੋਅ ਇਕ ਖਾਸ ਸਮੇਂ ਲਈ ਤੈਅ ਕੀਤਾ ਗਿਆ ਸੀ, ਪਰ ਅਸੀਂ ਉਨ੍ਹਾਂ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ ਜੋ ਉਸ ਸਮੇਂ ਉਸ ਦੇ ਨਾਲ ਸਨ, ਇਹ ਸਮਝਣ ਲਈ ਕਿ ਇਹ ਸਭ ਕੁਝ ਕਿਵੇਂ ਹੋਇਆ?

ਇਹ ਵੀ ਪੜੋ: Gurdaspur News : ਬਟਾਲਾ ਪੁਲਿਸ ਨੇ 10,000 ਰੁਪਏ ਦੇ ਲਾਲਚ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਕੀਤਾ ਨੂੰ ਕਾਬੂ

ਮੀਡੀਆ ਰਿਪੋਰਟਾਂ ਮੁਤਾਬਕ ਗਾਇਕ ਨੇ ਸੰਗੀਤ ਸਮਾਰੋਹ ਦੇ ਦੌਰਾਨ ਇੱਕ ਗਿੱਲੇ ਫੈਨਜ਼ ਨੂੰ ਗਲੇ ਲਗਾਇਆ ਅਤੇ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਜਦੋਂ ਫੈਨਜ਼ ਅਤੇ ਗਾਇਕ ਸੰਪਰਕ 'ਚ ਆਏ ਤਾਂ ਉਨ੍ਹਾਂ ਨੂੰ ਨੇੜੇ ਦੀ ਇੱਕ ਕੇਬਲ ਤੋਂ ਭਿਆਨਕ ਬਿਜਲੀ ਦਾ ਝਟਕਾ ਲੱਗਾ। ਗਾਇਕ ਗਿਟਾਰ ਵਜਾ ਰਿਹਾ ਸੀ ਅਤੇ ਇਸ ਬਿਜਲੀ ਦੇ ਝਟਕੇ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਗਾਇਕ ਨੂੰ ਠੀਕ ਕਰਨ ਅਤੇ ਹੋਸ਼ 'ਚ ਵਾਪਸ ਲਿਆਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਦੀ ਮੌਤ ਹੋ ਚੁੱਕੀ ਸੀ।

(For more news apart from  Brazilian famous singer Ayres Sasaki passed away News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement