ਔਰਤ ਨੂੰ ਘੋੜੇ ਵਾਂਗ ਦੌੜਦੀ ਦੇਖ ਹੋ ਜਾਓਗੇ ਹੈਰਾਨ
Published : May 21, 2019, 11:39 am IST
Updated : May 21, 2019, 11:39 am IST
SHARE ARTICLE
Woman will be seen as a horse
Woman will be seen as a horse

ਸੋਸ਼ਲ ਮੀਡੀਆ ਨੇ ਦਿੱਤਾ 'ਹੌਰਸ ਲੇਡੀ' ਦਾ ਨਾਮ

ਨਾਰਵੇ- ਇਨ੍ਹੀਂ ਦਿਨੀਂ ਨਾਰਵੇ ਦੀ ਇਕ ਔਰਤ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਵੀਡੀਓ ਵਿਚ ਇਹ ਔਰਤ ਬਿਲਕੁਲ ਘੋੜੇ ਵਾਂਗ ਦੌੜਦੀ ਹੋਈ ਨਜ਼ਰ ਆਉਂਦੀ ਹੈ ਜਿਵੇਂ ਘੋੜਾ ਆਪਣੇ ਚਾਰ ਪੈਰਾਂ ਨਾਲ ਪੂਰੀ ਰਫ਼ਤਾਰ ਨਾਲ ਦੌੜਦਾ ਹੈ। ਇਹ ਔਰਤ ਵੀ ਆਪਣੇ ਦੋਵੇਂ ਹੱਥਾਂ ਤੇ ਪੈਰਾਂ ਨਾਲ ਉਸੇ ਤਰ੍ਹਾਂ ਦੌੜਦੀ ਹੈ। ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ 1 ਕਰੋੜ 80 ਲੱਖ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।

Woman will be seen as a horseWoman will be seen as a horse

ਇੰਸਟਾਗ੍ਰਾਮ 'ਤੇ ਵੀ ਔਰਤ ਨੇ ਅਜਿਹੇ ਕਈ ਵੀਡੀਓ ਜਾਰੀ ਕੀਤੇ ਹਨ। ਇਸ ਔਰਤ ਦਾ ਨਾਂਅ ਆਇਲਾ ਕਰਸਟਿਨ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਆਇਲਾ ਕਰਸਟਿਨ ਆਪਣੇ ਦੋ ਹੱਥਾਂ ਅਤੇ ਪੈਰਾਂ ਦੀ ਮਦਦ ਨਾਲ ਬਿਲਕੁਲ ਘੋੜੇ ਦੇ ਅੰਦਾਜ਼ ਵਿਚ ਆ ਜਾਂਦੀ ਹੈ ਅਤੇ ਫਿਰ ਤੇਜ਼ ਰਫ਼ਤਾਰ ਨਾਲ ਦੌੜਦੀ ਹੈ। ਇਸੇ ਦੌਰਾਨ ਜੇਕਰ ਰਸਤੇ ਵਿਚਕਾਰ ਕੋਈ ਰੁਕਾਵਟ ਆ ਜਾਵੇ ਤਾਂ ਉਸ ਨੂੰ ਵੀ ਘੋੜੇ ਵਾਂਗ ਛਾਲ ਮਾਰ ਕੇ ਪਾਰ ਕਰ ਲੈਂਦੀ ਹੈ। ਸੋਸ਼ਲ ਮੀਡੀਆ 'ਤੇ ਇਸ ਔਰਤ ਨੂੰ 'ਹੌਰਸ ਲੇਡੀ' ਦਾ ਨਾਂਅ ਦਿੱਤਾ ਜਾ ਰਿਹਾ ਹੈ।

Woman will be seen as a horseWoman will be seen as a horse

ਆਇਲਾ ਕਰਸਟਿਨ ਦਾ ਕਹਿਣਾ ਹੈ ਕਿ ਜਦੋਂ ਉਹ 4 ਸਾਲ ਦੀ ਸੀ ਤਾਂ ਉਸ ਨੂੰ ਕੁੱਤਿਆਂ ਨਾਲ ਬੇਹੱਦ ਪਿਆਰ ਸੀ ਅਤੇ ਉਹ ਉਨ੍ਹਾਂ ਵਾਂਗ ਹੀ ਹਰਕਤਾਂ ਕਰਦੀ ਸੀ। ਉਨ੍ਹਾਂ ਵਾਂਗ ਦੌੜਨ ਦੀ ਕੋਸ਼ਿਸ਼ ਕਰਦੀ ਸੀ। ਉਸ ਤੋਂ ਬਾਅਦ ਉਸ ਨੂੰ ਘੋੜੇ ਚੰਗੇ ਲੱਗਣ ਲੱਗੇ ਅਤੇ ਉਸ ਨੇ ਘੋੜਿਆਂ ਵਾਂਗ ਦੌੜਨਾ ਸਿੱਖਿਆ ਕੁੱਝ ਲੋਕ ਉਸ ਦੀ ਵੀਡੀਓ 'ਤੇ ਗ਼ਲਤ ਕੁਮੈਂਟ ਕਰਦੇ ਸਨ, ਜਿਸ ਕਾਰਨ ਉਸ ਨੇ ਵੀਡੀਓ ਪੋਸਟ ਕਰਨੀ ਬੰਦ ਕਰ ਦਿੱਤੀ ਸੀ ਪਰ ਹੁਣ ਉਸ ਨੇ ਫਿਰ ਤੋਂ ਵਾਪਸੀ ਕੀਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement