ਮੈਕਸੀਕੋ ਤੇਲ 'ਚ ਹੁਣ ਤਕ 76 ਲੋਕਾਂ ਦੀ ਮੌਤ
Published : Jan 21, 2019, 5:02 pm IST
Updated : Jan 21, 2019, 5:02 pm IST
SHARE ARTICLE
76 deaths in Mexico oil pipeline blast
76 deaths in Mexico oil pipeline blast

ਮੈਕਸੀਕੋ 'ਚ ਹਿਡਾਲਗੋ ਸੂਬੇ ਦੀ ਇਕ ਤੇਲ ਪਾਈਪਲਾਈਨ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 76 ਹੋ ਗਈ ਹੈ.....

ਮੈਕਸੀਕੋ ਸਿਟੀ, 20 ਜਨਵਰੀ: ਮੈਕਸੀਕੋ 'ਚ ਹਿਡਾਲਗੋ ਸੂਬੇ ਦੀ ਇਕ ਤੇਲ ਪਾਈਪਲਾਈਨ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 76 ਹੋ ਗਈ ਹੈ। ਹਿਡਾਲਗੋ ਸੂਬੇ ਦੇ ਗਵਰਨਰ ਓਮਰ ਫਆਦ ਨੇ ਐਤਵਾਰ ਨੂੰ ਟਵੀਟ ਕੀਤਾ, ''ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 76 ਹੋ ਗਈ ਹੈ ਅਤੇ 70 ਲੋਕ ਅਜੇ ਹਸਪਤਾਲ 'ਚ ਭਰਤੀ ਹਨ।''

ਪਾਈਪਲਾਈਨ ਧਮਾਕਾ ਸ਼ੁਕਰਵਾਰ ਨੂੰ ਸੈਨ ਪ੍ਰਾਇਮਿਟਿਵੋ ਇਲਾਕੇ 'ਚ ਸਥਾਨਕ ਸਮੇਂ ਮੁਤਾਬਕ ਸ਼ਾਮ ਤਕਰੀਬਨ 7 ਵਜੇ ਹੋਇਆ। ਉਸ ਸਮੇਂ ਪਾਈਪਲਾਈਨ ਤੋਂ ਲੀਕ ਹੋ ਰਹੇ ਤੇਲ ਨੂੰ ਭਰਨ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਸਨ। ਇਸੇ ਦੌਰਾਨ ਪਾਈਪਲਾਈਨ 'ਚ ਧਮਾਕਾ ਹੋ ਗਿਆ ਜਿਸ ਕਾਰਨ ਕਈਆਂ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ ਅਤੇ ਕਈਆਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿਤਾ। ਫਿਲਹਾਲ 70 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕਈਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement