ਮੈਕਸੀਕੋ ਕੰਧ ਵਿਵਾਦ : ਟਰੰਪ ਨੇ ਕਿਹਾ ਅਮਰੀਕਾ 'ਚ ਰਾਸ਼ਟਰੀ ਐਮਰਜੈਂਸੀ ਲਗਣਾ ਲਗਭਗ ਤੈਅ 
Published : Jan 11, 2019, 11:58 am IST
Updated : Jan 11, 2019, 11:58 am IST
SHARE ARTICLE
Donald Trump
Donald Trump

ਪਿਛਲੇ ਹਫਤੇ ਤੋਂ ਹੀ ਅਮਰੀਕਾ  ਮੈਕਸੀਕੋ ਸਰਹੱਦ 'ਤੇ ਕੰਧ ਦੀ ਉਸਾਰੀ ਲਈ ਫੰਡ ਨਾ ਮਿਲਣ 'ਤੇ ਦੇਸ਼ ਵਿਚ ਰਾਸ਼ਟਰੀ ਐਮਰਜੈਂਸੀ ਦੀ ਚਿਤਾਵਨੀ ਦੇ ਰਹੇ ਹਨ।

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ- ਮੈਕਸੀਕੋ ਸਰਹੱਦ 'ਤੇ ਕੰਧ ਨੂੰ ਲੈ ਕੇ ਉਹ ਪੱਕੇ ਤੌਰ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨਗੇ। ਅਮਰੀਕੀ ਰਾਸ਼ਟਰਪਤੀ ਨੇ  ਮੈਕਸੀਕੋ ਸਰਹੱਦ 'ਤੇ ਟੈਕਸਾਸ ਰਾਜ ਦੇ ਮੈਕਐਲਨ ਸ਼ਹਿਰ ਦੇ ਦੌਰੇ ਦੌਰਾਨ ਇਹ ਟਿੱਪਣੀ ਕੀਤੀ। ਟਰੰਪ ਕੰਧ ਦੀ ਉਸਾਰੀ ਲਈ ਪੰਜ ਅਰਬ ਅਮਰੀਕੀ ਡਾਲਰ ਦੀ ਮੰਗ ਲਈ ਲਗਾਤਾਰ ਅਵਾਜ਼ ਚੁੱਕ ਰਹੇ ਹਨ।

U.S.- Mexico border wallU.S.- Mexico border wall

ਟੱਰਪ ਪਿਛਲੇ ਹਫਤੇ ਤੋਂ ਹੀ ਅਮਰੀਕਾ  ਮੈਕਸੀਕੋ ਸਰਹੱਦ 'ਤੇ ਕੰਧ ਦੀ ਉਸਾਰੀ ਲਈ ਫੰਡ ਨਾ ਮਿਲਣ 'ਤੇ ਦੇਸ਼ ਵਿਚ ਰਾਸ਼ਟਰੀ ਐਮਰਜੈਂਸੀ ਦੀ ਚਿਤਾਵਨੀ ਦੇ ਰਹੇ ਹਨ। ਅਮਰੀਕਾ ਮੈਕਸੀਕੋ ਸਰਹੱਦ ਵਿਵਾਦ 'ਤੇ ਟਰੱਪ ਅਤੇ ਡੈਮੋਕ੍ਰੇਟਸ ਵਿਚਕਾਰ ਗਤਿਰੋਧ ਬਣਿਆ ਹੋਇਆ ਹੈ। ਇਸੇ ਕਾਰਨ ਅਮਰੀਕਾ ਵਿਚੋਂ 21 ਦਿਨ ਤੋਂ ਵੱਧ ਅਧੂਰੇ ਤੌਰ 'ਤੇ ਕੰਮ ਕਰਨਾ ਬੰਦ ਹੈ।

Republican vs. DemocraticRepublican vs. Democratic

ਟਰੰਪ ਅਤੇ ਡੈਮੋਕ੍ਰੇਟਸ ਵਿਚਕਾਰ ਪੈਦਾ ਹੋਏ ਇਸ ਗਤੀਰੋਧ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਦਿਖਾਈ ਦੇ ਰਿਹਾ। ਵਾਈਟ ਹਾਊਸ ਦੇ ਵਕੀਲ ਸਿਪੋਲੋਨੇ ਵੀ ਟੰਰਪ ਦੇ ਨਾਲ ਸਰਹੱਦ ਦੇ ਦੌਰੇ ਤੇ ਗਏ ਸਨ । ਅਮਰੀਕੀ ਰਾਸ਼ਟਰਪਤੀ ਦਫ਼ਤਰ ਦੇ ਵਕੀਲ ਰਾਸ਼ਟਰੀ ਕੰਧ ਦੀ ਉਸਾਰੀ ਨੂੰ ਲੈ ਕੇ ਐਮਰਜੈਂਸੀ ਐਲਾਨ ਕਰਨ ਦੀ ਕਾਨੂੰਨੀ ਪ੍ਰਕਿਰਿਆ ਨੂੰ ਨਿਰਧਾਰਤ ਕਰਨ ਵਿਚ ਲਗੇ ਹੋਏ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement