ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 22 ਦਿਨ ਬਾਅਦ ਜੱਦੀ ਪਿੰਡ ਪਹੁੰਚੀ ਦੇਹ 

By : KOMALJEET

Published : Dec 20, 2022, 12:06 pm IST
Updated : Dec 20, 2022, 12:06 pm IST
SHARE ARTICLE
Punjabi News
Punjabi News

9 ਸਾਲ ਪਹਿਲਾਂ ਲਿਬਨਾਨ ਗਿਆ ਸੀ ਗੁਰਮੀਤ ਸਿੰਘ

ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ 
ਗੁਰਦਾਸਪੁਰ (ਅਵਤਾਰ ਸਿੰਘ):
ਰੋਜ਼ੀ- ਰੋਟੀ ਲਈ ਲਿਬਨਾਨ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਲੰਬੇ ਇੰਜ਼ਾਰ ਮਗਰੋਂ ਉਸ ਦੀ ਦੇਹ ਜੱਦੀ ਪਿੰਡ ਦੁਨੀਆਂ ਸੰਧੂ ਪਹੁੰਚੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (35) ਜੋ ਕਿ ਕਰੀਬ 9 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਉਸ ਦੀ ਦੇਹ ਮੌਤ ਤੋਂ ਕਰੀਬ 22 ਦਿਨ ਬਾਅਦ ਆਪਣੇ ਜੱਦੀ ਪਿੰਡ ਪਹੁੰਚੀ ਤਾਂ ਹਰ ਅੱਖ ਨਮ ਸੀ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ।  

ਉਥੇ ਹੀ ਗੁਰਮੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਜਦੋਂ ਮੌਤ ਦੀ ਖਬਰ ਆਈ ਤਾਂ ਪਰਿਵਾਰ ਦੇ ਨਾਲ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।  ਸਾਰਾ ਪਰਿਵਾਰ ਸਦਮੇ 'ਚ ਹੀ। ਗੁਰਮੀਤ ਆਪਣੇ ਪਿੱਛੇ ਪਰਿਵਾਰ ਵਿਚ ਬੁਜ਼ੁਰਗ ਮਾਤਾ-ਪਿਤਾ,ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਗੁਰਮੀਤ ਸਿੰਘ ਦੇ ਭਰਾ ਮੁਤਾਬਿਕ ਗੁਰਮੀਤ ਲਿਬਨਾਨ ਦੇਸ਼ ਵਿਚ ਪਿਛਲੇ 9 ਸਾਲ ਤੋਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕੰਮਕਾਰ ਕਰ ਰਿਹਾ ਸੀ। 2 ਸਾਲ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਅਤੇ ਉਸ ਮਗਰੋਂ ਉਸ ਦੀ ਉਥੇ ਅਟੈਕ ਹੋਣ ਨਾਲ ਮੌਤ ਹੋ ਗਈ ਅਤੇ ਜਦ ਇਹ ਸੁਨੇਹਾ ਮਿਲਿਆ ਤਾ ਪੂਰਾ ਪਰਿਵਾਰ ਮ੍ਰਿਤਕ ਦੇਹ ਲਈ ਵੀ ਤੜਪ ਰਹੇ ਸਨ ਕਿ ਆਖਰੀ ਵਾਰ ਹੱਥੀਂ ਅੰਤਿਮ ਸਸਕਾਰ ਕੀਤਾ ।  

ਉਨ੍ਹਾਂ ਦੱਸਿਆ ਕਿ ਜਦੋਂ ਕੋਈ ਰਾਹ ਨਹੀਂ ਮਿਲਿਆ ਤਾਂ ਗੁਰਮੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਨੂੰ ਮਿਲੇ ਅਤੇ ਉਹਨਾਂ ਵਲੋਂ ਦੁਬਈ 'ਚ ਬੈਠੇ ਪਹਿਲ ਚੈਰੀਟੇਬਲ ਟਰੱਸਟ ਜੋਗਿੰਦਰ ਸਲਾਰੀਆ ਨੇ ਪਰਿਵਾਰ ਦੀ ਮਦਦ ਨਾਲ ਅੱਜ ਗੁਰਮੀਤ ਸਿੰਘ ਦੀ ਮ੍ਰਿਤਿਕ ਦੇਹ ਜੱਦੀ ਪਿੰਡ ਪਹੁੰਚੀ ਹੈ। ਜਿਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਉਥੇ ਹੀ ਐਮਐਲਏ ਅਮਨਸ਼ੇਰ ਸਿੰਘ ਕਲਸੀ ਵੀ ਅੰਤਿਮ ਸੰਸਕਾਰ ਮੌਕੇ ਪਹੁਚੇ ਅਤੇ ਉਹਨਾਂ ਦੱਸਿਆ ਕਿ ਪਰਿਵਾਰ ਦਾ ਦੁੱਖ ਵੇਖ ਉਹਨਾਂ ਪਹਿਲ ਚੈਰੀਟੇਬਲ ਟਰੱਸਟ ਜੋਗਿੰਦਰ ਸਲਾਰੀਆ ਨਾਲ ਰਾਬਤਾ ਕਾਇਮ ਕੀਤਾ ਅਤੇ ਪਹਿਲਾ ਵੀ ਐਸੇ ਮਾਮਲੇ ਉਹਨਾਂ ਹੱਲ ਕੀਤੇ ਸਨ ਅਤੇ ਉਹ ਖੁਦ ਵੀ ਉਸ ਸੰਸਥਾ ਨਾਲ ਜੁੜੇ ਹਨ ਅਤੇ ਉਹਨਾਂ ਦੇ ਉਦਮ ਸਦਕਾ ਹੀ ਅੱਜ ਗੁਰਮੀਤ ਦੀਆ ਆਖਰੀ ਰਸਮਾਂ ਪਰਿਵਾਰ ਨੇ ਨਿਭਾਈਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement