ਨਾਈਜੀਰੀਆ ਵਿਚ 1.8 ਟਨ ਕੋਕੀਨ ਜ਼ਬਤ, ਪੰਜ ਤਸਕਰ ਗ੍ਰਿਫ਼ਤਾਰ
Published : Sep 20, 2022, 1:08 pm IST
Updated : Sep 20, 2022, 1:08 pm IST
SHARE ARTICLE
1.8 tonnes of cocaine seized, five arrested
1.8 tonnes of cocaine seized, five arrested

ਏਜੰਸੀ ਨੇ ਕਿਹਾ ਕਿ ਸ਼ੱਕੀ ਇਕ ਅੰਤਰਰਾਸ਼ਟਰੀ ਗਿਰੋਹ ਦੇ ਮੈਂਬਰ ਹਨ, ਜਿਨ੍ਹਾਂ ਦਾ ਏਜੰਸੀ 2018 ਤੋਂ ਪਿੱਛਾ ਕਰ ਰਹੀ ਸੀ

 

ਅਬੂਜਾ: ਨਾਈਜੀਰੀਆ ਦੀ ਨਸ਼ੀਲੇ ਪਦਾਰਥ ਵਿਰੋਧੀ ਏਜੰਸੀ ਨੇ ਲਾਗੋਸ ਦੇ ਇਕ ਗੋਦਾਮ ਤੋਂ ਲਗਭਗ 1.8 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 278 ਕਰੋੜ ਡਾਲਰ ਹੈ। ਨੈਸ਼ਨਲ ਡਰੱਗ ਲਾਅ ਇਨਫੋਰਸਮੈਂਟ ਏਜੰਸੀ ਅਨੁਸਾਰ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦੇ ਮਾਮਲੇ ਵਿਚ ਗੋਦਾਮ ਦੇ ਮੈਨੇਜਰ ਅਤੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹਨਾਂ ਤਸਕਰਾਂ ਵਿਚੋਂ ਇਕ ਜਮੈਕਾ ਦਾ ਨਾਗਰਿਕ ਹੈ। ਏਜੰਸੀ ਨੇ ਕਿਹਾ ਕਿ ਸ਼ੱਕੀ ਇਕ ਅੰਤਰਰਾਸ਼ਟਰੀ ਗਿਰੋਹ ਦੇ ਮੈਂਬਰ ਹਨ, ਜਿਨ੍ਹਾਂ ਦਾ ਏਜੰਸੀ 2018 ਤੋਂ ਪਿੱਛਾ ਕਰ ਰਹੀ ਸੀ। ਏਜੰਸੀ ਨੇ ਕਿਹਾ ਕਿ ਨਸ਼ੀਲੇ ਪਦਾਰਥ ਐਤਵਾਰ ਨੂੰ ਲਾਗੋਸ ਦੇ ਇਕੋਰੋਡੂ ਖੇਤਰ ਵਿਚ ਪਾਏ ਗਏ ਸਨ, ਜਦੋਂ ਗਿਰੋਹ ਦੇ ਮੈਂਬਰਾਂ ਉਹਨਾਂ ਨੂੰ ਯੂਰਪ, ਏਸ਼ੀਆ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਖਰੀਦਦਾਰਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।

ਏਜੰਸੀ ਨੇ ਸ਼ੱਕੀਆਂ ਅਤੇ ਨਸ਼ੀਲੇ ਪਦਾਰਥਾਂ ਦੇ ਆਦੀ ਵਿਅਕਤੀਆਂ ਦੀਆਂ ਤਸਵੀਰਾਂ ਦੇ ਨਾਲ ਪ੍ਰਕਾਸ਼ਿਤ ਇਕ ਬਿਆਨ ਵਿਚ ਕਿਹਾ ਕਿ ਕੋਕੀਨ 10 ਬੈਗਾਂ ਅਤੇ 13 ਡਰੰਮਾਂ ਵਿਚ ਛੁਪਾ ਕੇ ਰੱਖੀ ਗਈ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement