ਕੇਲਿਆਂ 'ਚ ਲੁਕੋ ਕੇ ਲਿਜਾਈ ਜਾ ਰਹੀ ਸੀ ਕੋਕੀਨ ਦੀ ਖੇਪ, ਇਸ ਤਰ੍ਹਾਂ ਹੋਇਆ ਪਰਦਾਫ਼ਾਸ਼ 
Published : Jul 31, 2022, 8:56 pm IST
Updated : Jul 31, 2022, 8:56 pm IST
SHARE ARTICLE
crime news
crime news

40 ਮਿਲੀਅਨ ਪੌਂਡ ਤੋਂ ਵੱਧ ਦੱਸਿਆ ਜਾ ਰਿਹਾ ਹੈ ਢੋਆ-ਢੁਆਈ ਦਾ UK ਸਟ੍ਰੀਟ ਮੁੱਲ 

ਲੰਡਨ : ਦੱਖਣ-ਪੂਰਬੀ ਇੰਗਲੈਂਡ ਦੇ ਏਸੇਕਸ ਤੱਟ ਸਥਿਤ ਲੰਡਨ ਗੇਟਵੇ ’ਤੇ ਕੋਕੀਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੋਲੰਬੀਆ ਤੋਂ ਯਾਤਰਾ ਕਰਨ ਵਾਲੀ ਕਿਸ਼ਤੀ ’ਤੇ ਅੱਧੇ ਟਨ ਤੋਂ ਵੱਧ ਕਲਾਸ ਏ ਡਰੱਗ ਮੌਜੂਦ ਸੀ ਜਿਸ ਨੂੰ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ।

photo photo

ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਜਾਂਚਕਰਤਾਵਾਂ ਨੇ ਨੀਦਰਲੈਂਡ ਜਾ ਰਹੇ ਇੱਕ ਸ਼ਿਪਮੈਂਟ ਨੂੰ ਰੋਕਿਆ ਜਿਸ ਵਿਚੋਂ ਇਹ ਬਰਾਮਦਗੀ ਹੋਈ ਹੈ। ਜਾਣਕਾਰੀ ਮੁਤਾਬਕ ਗੱਤੇ ਦੇ ਡੱਬਿਆਂ ਵਿੱਚ ਕੇਲਿਆਂ ਦੇ ਨਾਲ-ਨਾਲ ਸੈਂਕੜੇ ਵੱਡੀਆਂ ਕੋਕੀਨ ਦੀਆਂ ਸਲੈਬਾਂ ਪਾਈਆਂ ਗਈਆਂ ਸਨ।

photo photo

ਇਸ ਸਬੰਧੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਇੱਕ ਵਾਰ ਕੱਟਣ ਅਤੇ ਵੇਚੇ ਜਾਣ ’ਤੇ ਢੋਆ-ਢੁਆਈ ਦਾ ਯੂਕੇ ਸਟ੍ਰੀਟ ਮੁੱਲ 40 ਮਿਲੀਅਨ ਪੌਂਡ ਤੋਂ ਵੱਧ ਹੋਣਾ ਸੀ।

photo photo

ਐਨਸੀਏ ਸ਼ਾਖਾ ਦੇ ਸੰਚਾਲਨ ਮੈਨੇਜਰ ਐਡਮ ਬੇਰੀ ਨੇ ਇਸ ਨੂੰ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਦੱਸਿਆ ਹੈ ਉਨ੍ਹਾਂ ਕਿਹਾ ਕਿ ਇੰਨੀ ਵੱਡੀ ਮਾਤਰਾ ਵਿਚ ਕੋਕੀਨ ਜ਼ਬਤ ਕਰਨਾ ਨਸ਼ਾ ਤਸਕਰਾਂ ਲਈ ਵੱਡਾ ਝਟਕਾ ਸਾਬਤ ਹੋਏਗਾ।  

photo photo

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement