ਆਸਟ੍ਰੇਲੀਆ 'ਚ ਕੁਦਰਤ ਕਹਿਰਵਾਨ : ਹੁਣ ਹਨ੍ਹੇਰੀ-ਤੂਫ਼ਾਨਾਂ ਨੇ ਘੇਰਿਆ
Published : Jan 20, 2020, 8:03 pm IST
Updated : Jan 20, 2020, 8:03 pm IST
SHARE ARTICLE
file photo
file photo

ਵੱਡੇ ਅਕਾਰ ਦੇ ਪਏ ਗੜੇ

ਵਿਕਟੋਰੀਆ : ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ 'ਚ ਲੱਗੀ ਜੰਗਲੀ ਅੱਗ ਦੇ ਸੇਕ ਨੇ ਲੋਕਾਂ ਨੂੰ ਕਾਫੀ ਸਮੇਂ ਤਕ ਪ੍ਰੇਸ਼ਾਨ ਕੀਤਾ ਪਰ ਹੁਣ ਹਨ੍ਹੇਰੀ-ਤੂਫਾਨ ਅਤੇ ਗੜਿਆਂ ਨੇ ਕਹਿਰ ਮਚਾ ਦਿਤਾ ਹੈ, ਜਿਸ ਕਾਰਨ ਲੋਕ ਡਰ ਗਏ ਹਨ। ਰਾਜਧਾਨੀ ਕੈਨਬਰਾ 'ਚ ਸੋਮਵਾਰ ਨੂੰ ਭਾਰੀ ਗੜੇਮਾਰੀ ਹੋਈ। ਕਈ ਥਾਵਾਂ 'ਤੇ ਦਰੱਖਤ ਜੜ੍ਹੋਂ ਹੀ ਉਖੜ ਗਏ।

PhotoPhoto

ਇਸ ਦੌਰਾਨ ਮਸ਼ਹੂਰ ਸੈਲਾਨੀ ਸਥਾਨ 'ਬਲੂ ਮਾਊਂਟੇਨਜ਼' 'ਤੇ ਘੁੰਮਣ ਗਏ ਦੋ ਵਿਅਕਤੀ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਐਮਰਜੈਂਸੀ ਸੇਵਾਵਾਂ ਮੁਤਾਬਕ ਉਨ੍ਹਾਂ ਨੂੰ ਸੈਂਕੜੇ ਲੋਕਾਂ ਨੇ ਮਦਦ ਮੰਗਣ ਲਈ ਫੋਨ ਕੀਤਾ।

PhotoPhoto

ਮੈਲਬੌਰਨ ਅਤੇ ਕੈਨਬਰਾ 'ਚ ਵੱਡੇ ਆਕਾਰ ਦੇ ਗੜ੍ਹੇ ਪਏ। ਇਸ ਕਾਰਨ ਲੋਕਾਂ ਦੇ ਘਰਾਂ-ਦਫਤਰਾਂ ਦੀਆਂ ਖਿੜਕੀਆਂ ਅਤੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਬਹੁਤ ਸਾਰੇ ਲੋਕ ਬਾਹਰ ਘੁੰਮਣ ਗਏ ਸਨ ਤੇ ਇੱਥੇ ਹੀ ਫਸ ਗਏ। ਲੋਕਾਂ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓਜ਼ 'ਚ ਦੇਖਿਆ ਗਿਆ ਕਿ ਲੋਕ ਖਾਣਾ ਛੱਡ ਕੇ ਗੜਿਆਂ ਤੋਂ ਬਚਣ ਲਈ ਮੇਜ਼ਾਂ ਹੇਠ ਲੁਕ ਗਏ।

PhotoPhoto

ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ 'ਚ ਭਾਰੀ ਮੀਂਹ ਪਿਆ ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਇਸ ਲਈ ਲੋਕਾਂ ਨੂੰ ਅਲਰਟ ਕਰ ਦਿਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ ਜਨਵਰੀ-ਫਰਵਰੀ ਹੀ ਨਹੀਂ ਅਪ੍ਰੈਲ ਤਕ ਇਸ ਤਰ੍ਹਾਂ ਦੇ ਤੂਫਾਨ ਆ ਸਕਦੇ ਹਨ। ਇਸ ਹਫਤੇ ਫਿਰ ਗਰਮੀ ਵਧਣ ਦਾ ਖਦਸ਼ਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement