12 ਸਾਲ ਬਾਅਦ ਲਾਹੌਰ 'ਚ ਵੀ ਮਨਾਈ ਜਾਵੇਗੀ ਬਸੰਤ ਪੰਚਮੀ
Published : Dec 19, 2018, 4:18 pm IST
Updated : Dec 19, 2018, 4:18 pm IST
SHARE ARTICLE
Basant Kite Festival
Basant Kite Festival

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੰਗਲਵਾਰ ਨੂੰ ਬਸੰਤ ਪੰਚਮੀ ਦੇ ਪ੍ਰਬੰਧ 'ਤੇ ਪਿਛਲੇ 12 ਸਾਲਾਂ ਤੋਂ ਲਗੀ ਪਾਬੰਦੀ ਹਟਾ ਲਈ। ਇਹ ਤਿਉਹਾਰ ਬਸੰਤ ਦੇ ਮੌਸਮ ਦੀ...

ਲਾਹੌਰ : (ਭਾਸ਼ਾ) ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੰਗਲਵਾਰ ਨੂੰ ਬਸੰਤ ਪੰਚਮੀ ਦੇ ਪ੍ਰਬੰਧ 'ਤੇ ਪਿਛਲੇ 12 ਸਾਲਾਂ ਤੋਂ ਲਗੀ ਪਾਬੰਦੀ ਹਟਾ ਲਈ। ਇਹ ਤਿਉਹਾਰ ਬਸੰਤ ਦੇ ਮੌਸਮ ਦੀ ਸ਼ੁਰੂਆਤ ਵਿਚ ਪੰਜਾਬੀ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ। ਪਾਕਿਸਤਾਨੀ ਅਖ਼ਬਾਰ ਡਾਨ ਦੀ ਖਬਰ ਦੇ ਮੁਤਾਬਕ, ਪੰਜਾਬ ਦੇ ਸੂਚਨਾ ਅਤੇ ਸਭਿਆਚਾਰ ਮੰਤਰੀ ਫਿਆਜ਼ ਉਲ ਹਸਨ ਚੌਹਾਨ ਨੇ ਕਿਹਾ ਕਿ ਇਹ ਪਾਰੰਪਰਕ ਤਿਉਹਾਰ ਫ਼ਰਵਰੀ 2019 ਦੇ ਦੂਜੇ ਹਫ਼ਤੇ ਵਿਚ ਮਨਾਇਆ ਜਾਵੇਗਾ।

Basant Kite FestivalBasant Kite Festival

ਇਕ ਪ੍ਰੈਸ ਕਾਂਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਹਸਨ ਨੇ ਕਿਹਾ ਕਿ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੇ ਕਾਨੂੰਨ ਮੰਤਰੀ, ਰਾਜਸੀ ਮੁੱਖ ਸਕੱਤਰ ਅਤੇ ਦੂਜੇ ਪ੍ਰਬੰਧਕੀ ਅਧਿਕਾਰੀ ਸ਼ਾਮਲ ਹੋਣਗੇ। ਕਮੇਟੀ ਇਸ ਉਤੇ ਚਰਚਾ ਕਰੇਗੀ ਕਿ ਕਿਵੇਂ ਇਸ ਤਿਉਹਾਰ ਦੇ ਨਕਾਰਾਤਮਕ ਪਹਿਲੂਆਂ ਤੋਂ ਬਚਿਆ ਜਾਵੇ। ਕਮੇਟੀ ਇਕ ਹਫ਼ਤੇ ਵਿਚ ਰਿਪੋਰਟ ਦੇਵੇਗੀ। ਉਨ੍ਹਾਂ ਨੇ ਕਿਹਾ ਕਿ  ਇਸ ਵਾਰ ਲਾਹੌਰ ਦੇ ਲੋਕ ਨਿਸ਼ਚਿਤ ਰੂਪ ਨਾਲ ਬਸੰਤ ਮਨਾਉਣਗੇ। 

Basant Kite FestivalBasant Kite Festival

ਪੰਜਾਬ ਵਿਚ 2007 ਵਿਚ ਬਸੰਤ ਤਿਓਹਾਰ 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿਤੀ ਗਈ ਸੀ ਕਿ ਪਤੰਗ ਉਡਾਉਣ ਲਈ ਵਰਤੋਂ ਹੋਣ ਵਾਲੇ ਮਾਂਝੇ ਨਾਲ ਮੌਤਾਂ ਹੁੰਦੀਆਂ ਹਨ। ਹਾਲਾਂਕਿ, ਕਈ ਵਿਸ਼ਲੇਸ਼ਕਾਂ ਦੇ ਮੁਤਾਬਕ ਇਸ ਤਿਉਹਾਰ ਉਤੇ ਕੱਟੜਪੰਥੀ ਧਾਰਮਿਕ ਅਤੇ ਜਮਾਤ - ਉਦ - ਦਾਵਾ ਵਰਗੇ ਅਤਿਵਾਦੀ ਸਮੂਹਾਂ ਦੇ ਦਬਾਅ ਵਿਚ ਰੋਕ ਲਗਾਈ ਗਈ ਸੀ।

Basant Kite FestivalBasant Kite Festival

ਇਨ੍ਹਾਂ ਦਾ ਦਾਅਵਾ ਹੈ ਕਿ ਇਹ ਤਿਉਹਾਰ ਮੂਲ ਰੂਪ ਨਾਲ ਹਿੰਦੁਆਂ ਦਾ ਅਤੇ ਗ਼ੈਰਇਸਲਾਮੀ ਹੈ। ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਾਫ਼ ਕੀਤਾ ਹੈ ਕਿ ਬਸੰਤ ਤਿਓਹਾਰ ਦੇ ਮਨਾਉਣ ਉਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ।  ਹਾਲਾਂਕਿ, ਇਸ ਦਾ ਪ੍ਰਬੰਧ ਕਨੂੰਨ ਦੇ ਦਾਇਰੇ ਵਿਚ ਹੋਣਾ ਚਾਹੀਦਾ ਹੈ। ਸਰਕਾਰ ਦੇ ਆਦੇਸ਼ਾਂ ਦਾ ਪਾਲਣ ਹੋਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement