ਤਿਉਹਾਰਾਂ ਨੂੰ ਪਈ ਮੰਦੀ ਦੀ ਮਾਰ
Published : Oct 18, 2017, 11:28 pm IST
Updated : Oct 18, 2017, 5:58 pm IST
SHARE ARTICLE

ਚੰਡੀਗੜ੍ਹ, 18 ਅਕਤੂਬਰ (ਸਰਬਜੀਤ ਸਿੰਘ ਢਿੱਲੋਂ) : ਪੁਰਾਤਨ ਅਤੇ ਰਿਵਾਇਤੀ ਤਿਉਹਾਰ ਦੀਵਾਲੀ ਦੇ ਨਾਂ 'ਤੇ ਬਾਜ਼ਾਰਾਂ ਵਿਚ ਸ਼ਹਿਰ ਵਾਸੀਆਂ ਵਲੋਂ ਖ਼ਰੀਦੋ ਫ਼ਰੋਖ਼ਤ ਕਰਨ ਲਈ ਭਾਰੀ ਭੀੜਾਂ ਜੁਟ ਰਹੀਆਂ ਹਨ। ਲੋਕ ਇਕ ਦੂਜੇ ਨੂੰ ਗਿਫ਼ਟ ਦੇਣ ਅਤੇ ਅਪਣੇ ਘਰਾਂ ਨੂੰ ਸਜਾਉਣ ਲਈ ਪਟਾਕੇ, ਕਪੜੇ, ਸੋਨਾ, ਚਾਂਦੀ ਤੇ ਕਾਰਾਂ-ਮੋਟਰਾਂ ਆਦਿ ਹੋਰ ਸਮਾਨ ਖ਼ਰੀਦਣ ਲਈ ਭੱਜ-ਦੌੜ ਕਰਦੇ ਵੇਖੇ ਗਏ। ਪਰ ਕੇਂਦਰ ਵਲੋਂ ਲਾਏ ਜੀ.ਐਸ.ਟੀ. ਟੈਕਸਾਂ ਕਾਰਨ ਤੇ ਮਹਿੰਗਾਈ ਦੀ ਮਾਰ ਦਾ ਪ੍ਰਛਾਵਾਂ ਗਾਹਕਾਂ 'ਤੇ ਪੈ ਰਿਹਾ ਹੈ। ਇਸ ਦੀਵਾਲੀ ਨੂੰ ਚੰਡੀਗੜ੍ਹ ਦੇ ਵਪਾਰੀਆਂ ਵਲੋਂ ਰਲਵਾਂ-ਮਿਲਵਾਂ ਹੁੰਗਾਰਾ ਭਰਿਆ ਜਾ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿਚ ਇਸ ਵਾਰ ਪਹਿਲਾਂ ਨਾਲੋਂ 30 ਫ਼ੀ ਸਦੀ ਦੇ ਕਰੀਬ ਘੱਟ ਵਿਕਰੀ ਹੋਈ, ਜਿਸ ਦਾ ਮੁੱਖ ਕਾਰਨ ਲੋਕਾਂ ਵਲੋਂ ਸੀਮਤ ਬਜਟ ਹੋਣਾ ਹੈ ਕਿਉਂਕਿ ਜੀ.ਐਸ.ਟੀ. ਦੀ ਮਾਰ ਵੀ ਸਹਿਣੀ ਪਈ ਹੈ।
ਚੰਡੀਗੜ੍ਹ ਬਿਜਨਸ ਕੌਂਸਲ ਦੇ ਪ੍ਰਧਾਨ ਨੀਰਜ ਬਜਾਜ ਜਿਹੜੇ ਸਿੰਧੀ ਸਵੀਟ ਦੇ ਮਾਲਕ ਵੀ ਹਨ, ਦਾ ਕਹਿਣਾ ਸੀ ਕਿ ਚੰਡੀਗੜ੍ਹ ਵਿਚ ਇਸ ਵਾਰ ਪਹਿਲਾਂ ਨਾਲੋਂ ਮਠਿਆਈਆਂ ਦਾ ਕਾਰੋਬਾਰ ਵੀ ਠੰਢਾ ਹੀ ਰਹਿਣ ਦੀ ਉਮੀਦ ਹੈ ਕਿਉਂਕਿ ਸ਼ੁਧ ਮਠਿਆਈਆਂ ਬਣਾਉਣ ਲਈ ਦੁਧ ਅਤੇ ਘਿਉ-ਤੇਲ ਦੀਆਂ ਲਾਗਤਾਂ 'ਤੇ ਜੀ.ਐਸ.ਟੀ. ਤੇ ਹੋਰ ਟੈਕਸਾਂ ਦਾ ਭਾਰ ਪਿਆ ਹੈ। ਦੂਜਾ ਸਿਹਤ ਪੱਖੋਂ ਵੀ ਲੋਕ ਹੁਣ ਜ਼ਿਆਦਾ ਚੇਤੰਨ ਹੋ ਗਏ ਹਨ। 


ਸੈਕਟਰ-22 ਵਿਚ ਤਲਵਾਰ ਐਂਡ ਸੰਨਜ ਦੇ ਮਾਲਕ ਸਰਾਫ਼ਾ ਬਾਜ਼ਾਰ ਵਿਚ ਵੀ ਸੋਨੇ ਦੀ ਵਿਕਰੀ ਧਨਤੇਰਸ ਤੇ ਦੀਵਾਲੀ ਮੌਕੇ ਪਿਛਲੇ ਸਾਲ ਨਾਲੋਂ ਅੱਧੀ-ਪਚੱਧੀ ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੋਨਾ ਖ਼ਰੀਦਣ ਤੇ ਕੇਂਦਰ ਵਲੋਂ ਲਾਈਆਂ ਸ਼ਰਤਾਂ 'ਤੇ ਲੈਣ-ਦੇਣ ਦੀ ਟਰਾਂਜੈਕਸ਼ਨ ਦੇ ਵਾਧੂ ਬੋਝ ਤੋਂ ਲੋਕ ਹੁਣ ਖੁਲ੍ਹ ਕੇ ਸੋਨੇ ਦੀ ਖ਼ਰੀਦਦਾਰੀ ਨਹੀਂ ਕਰ ਰਹੇ। ਉਦਯੋਗਿਕ ਖੇਤਰ ਵਿਚ ਫ਼ੋਰਡ ਕਾਰਾਂ ਮੋਟਰਾਂ ਦੇ ਵੱਡੇ ਡੀਲਰ ਅਮਰਪਾਲ ਸਲੂਜਾ ਨੇ ਦਸਿਆ ਕਿ ਪਹਿਲਾਂ ਤਾਂ ਧਨਤੇਰਸ ਅਤੇ ਦੀਵਾਲੀ ਮੌਕੇ 100 ਦੇ ਕਰੀਬ ਕਾਰਾਂ ਦੀ ਵਿਕਰੀ ਲਈ ਬੁਕਿੰਗ ਹੁੰਦੀ ਸੀ ਪਰ ਐਤਕੀ ਸਿਰਫ਼ 15-20 ਪਾਰਟੀਆਂ ਨੇ ਕਾਰਾਂ ਖ਼ਰੀਦਣ ਲਈ ਹਾਮੀ ਭਰੀ ਹੈ।
ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਵੀ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਤੋਂ ਇਲਾਵਾ ਕਪੜੇ ਤੇ ਕੰਬਲ ਵੇਚਣ ਵਾਲੇ ਡੀਲਰਾਂ ਵਲੋਂ ਵੀ ਨਿਰਾਸ਼ਾ ਪ੍ਰਗਟ ਕੀਤੀ ਗਈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement