ਇਸ ਦੇਸ਼ 'ਚ ਹੁੰਦੀ ਐ ਅਪਰਾਧੀਆਂ ਦੀ ਪੂਜਾ, ਚੜ੍ਹਾਇਆ ਜਾਂਦੈ ਇਹ ਵਿਸ਼ੇਸ਼ ਚੜ੍ਹਾਵਾ
Published : Nov 19, 2019, 4:58 pm IST
Updated : Nov 19, 2019, 5:02 pm IST
SHARE ARTICLE
literally worship
literally worship

ਅਜਿਹਾ ਕੋਈ ਵੀ ਨਹੀਂ ਹੋਵੇਗਾ ਜਿਨ੍ਹਾਂ ਨੂੰ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰਹਿਣਾ ਪਸੰਦ ਨਾਂ ਹੋਵੇ। ਸਮਾਜ ਅਜਿਹੇ ਲੋਕਾਂ ਨਾਲ ਨਾ ਹੀ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਹ

ਵੈਨੇਜ਼ੁਏਲਾ : ਅਜਿਹਾ ਕੋਈ ਵੀ ਨਹੀਂ ਹੋਵੇਗਾ ਜਿਨ੍ਹਾਂ ਨੂੰ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰਹਿਣਾ ਪਸੰਦ ਨਾਂ ਹੋਵੇ। ਸਮਾਜ ਅਜਿਹੇ ਲੋਕਾਂ ਨਾਲ ਨਾ ਹੀ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਆਪਣੇ ਘਰ ਵਿੱਚ ਆਉਣ ਦੀ ਇਜਾਜ਼ਤ ਦਿੰਦਾ ਹੈ। ਪਰ ਦੁਨੀਆ ‘ਚ ਇੱਕ ਅਜਿਹਾ ਦੇਸ਼ ਹੈ ਜੋ ਇਨ੍ਹਾਂ ਮੁਲਜ਼ਮਾਂ ਦੀ ਪੂਜਾ ਕਰਦਾ ਹੈ। ਇੱਥੋਂ ਦੇ ਲੋਕ ਗੈਂਗਸਟਰਾਂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ। ਤੁਹਾਨੂੰ ਇਹ ਸਭ ਸੁਣ ਕੇ ਥੋੜ੍ਹਾ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਸੱਚਾਈ ਹੈ।

literally worshipliterally worship

ਦਰਅਸਲ ਲੈਟਿਨ ਅਮਰੀਕਾ ਦੇ ਵੈਨੇਜ਼ੁਏਲਾ ‘ਚ ਲੋਕ ਗੈਗਸਟਰਾਂ ਦੀ ਪੂਜਾ ਕਰਦੇ ਹਨ। ਇੱਥੋਂ ਦੇ ਲੋਕ ਮਰ ਚੁੱਕੇ ਮੁਲਜ਼ਮਾਂ ਦੀ ਮੁਰਤੀ ਬਣਾ ਕੇ ਉਨ੍ਹਾਂ ਨੂੰ ਪੂਜਦੇ ਹਨ। ਸਪੈਨਿਸ਼ ਭਾਸ਼ਾ ਵਿੱਚ ਇਨ੍ਹਾਂ ਗੈਂਗਸਟਰ ਦੇਵਤਿਆਂ ਨੂੰ ਸੈਂਟੋਸ ਮੈਲੇਂਡਰੋਸ ਕਹਿੰਦੇ ਹਨ। ਪਹਿਲੇ ਸਮੇਂ ਦੇ ਸਾਰੇ ਬਦਨਾਮ ਮੁਲਜ਼ਮਾਂ ਦੀ ਛੋਟੀ-ਛੋਟੀ ਮੂਰਤੀਆਂ ਨੂੰ ਇੱਕ ਥਾਂ ‘ਤੇ ਰੱਖਿਆ ਗਿਆ ਹੈ ਜਿਸਦੇ ਦਰਸ਼ਨਾਂ ਲਈ ਦੂਰ – ਦੂਰ ਤੋਂ ਲੋਕ ਆਉਂਦੇ ਹਨ। ਵੈਨੇਜ਼ੁਏਲਾ ‘ਚ ਇਨ੍ਹਾਂ ਮੁਲਜ਼ਮਾਂ ਦੀ ਛਵੀ ਰਾਬਿਨਹੁੱਡ ਵਾਲੀ ਰਹੀ ਹੈ ਇਹ ਸਾਰੇ ਗੈਂਗਸਟਰ ਅਮੀਰ ਲੋਕਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦੇ ਸਨ ।

literally worshipliterally worship

ਇੱਥੋਂ ਦੇ ਲੋਕ ਇਨ੍ਹਾਂ ਮੁਲਜ਼ਮਾਂ ਦੀ ਪੂਜਾ ਇਸ ਲਈ ਕਰਦੇ ਹਨ ਕਿਉਂਕਿ ਇਨ੍ਹਾਂ ਨੇ ਕਿਸੇ ਦਾ ਕਤਲ ਨਹੀਂ ਕੀਤਾ। ਸਿਰਫ ਅਮੀਰਾਂ ਨੂੰ ਲੁੱਟ ਕੇ ਗਰੀਬਾਂ ‘ਤੇ ਲੁਟਾਇਆ।ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਮੈਂਲੇਂਡਰੋ ਨੇ ਚੰਗਾਂ ਕੰਮ ਕੀਤਾ ਹੈ ਜਿਸ ਦੇ ਲਈ ਇਨ੍ਹਾਂ ਨੂੰ ਕੁੱਝ ਇਨਾਮ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਜੇਕਰ ਇਨ੍ਹਾਂ ਦੀ ਪੂਜਾ ਨਹੀਂ ਕੀਤੀ ਜਾਵੇਗੀ ਤਾਂ ਇਹ ਸਾਡੇ ਤੋਂ ਨਾਰਾਜ਼ ਹੋ ਜਾਣਗੇ। ਜਿਸ ਤਰ੍ਹਾਂ ਸਾਡੇ ਭਾਰਤ ‘ਚ ਕਿਸੇ ਮੰਨਤ ਦੇ ਪੂਰੇ ਹੋਣ ‘ਤੇ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਵੈਨੇਜ਼ੁਏਲਾ ਦੇ ਸੈਂਟੋਸ ਮੈਲੇਂਡਰੋਜ ਨੂੰ ਵੀ ਮੰਨਤ ਪੂਰੀ ਹੋਣ ‘ਤੇ ਸ਼ਰਾਬ ਦਾ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement