ਗੁਰਦੁਆਰਾ ਟਾਹਲਾ ਸਾਹਿਬ ਦੇ ਸਰੋਵਰ ’ਤੇ ਹੋਈ ਛਠ ਪੂਜਾ!
Published : Nov 4, 2019, 5:49 pm IST
Updated : Nov 4, 2019, 5:49 pm IST
SHARE ARTICLE
Shath Pooja at Gurdwara Tahala Sahib Sarovar!
Shath Pooja at Gurdwara Tahala Sahib Sarovar!

ਹਿੰਦੂ ਪਰਵਾਸੀਆਂ ਨੇ ਇਜਾਜ਼ਤ ਲਏ ਹੋਣ ਦੀ ਗੱਲ ਆਖੀ

ਅੰਮ੍ਰਿਤਸਰ: ਪਿਛਲੇ ਕੁੱਝ ਸਮੇਂ ਤੋਂ ਗੁਰਦੁਆਰਿਆਂ ਦੇ ਅੰਦਰ ਕਈ ਤਰ੍ਹਾਂ ਦੀਆਂ ਮਨਮਤ ਭਰੀਆਂ ਕਾਰਵਾਈਆਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ।  ਹੁਣ ਅਜਿਹੀ ਹੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਕੁੱਝ ਹਿੰਦੂ ਭਾਈਚਾਰੇ ਦੇ ਲੋਕ ਅੰਮ੍ਰਿਤਸਰ ਸਥਿਤ ਗੁਰਦੁਆਰਾ ਟਾਹਲਾ ਸਾਹਿਬ ਦੇ ਸਰੋਵਰ ਵਿਚ ਛਠ ਪੂਜਾ ਕਰਦੇ ਹੋਏ ਵਿਖਾਈ ਦੇ ਰਹੇ ਹਨ।

Gurdwara Tahla Sahib Gurdwara Tahla Sahib

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਸਾਫ਼ ਤੌਰ ’ਤੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਇਜਾਜ਼ਤ ਲੈਣ ਤੋਂ ਬਾਅਦ ਹੀ ਇੱਥੇ ਛਠ ਪੂਜਾ ਕਰ ਰਹੇ ਨੇ। ਇਸ ਦੇ ਲਈ ਉਨ੍ਹਾਂ ਵੱਲੋਂ ਬਾਬਾ ਦਰਸ਼ਨ ਸਿੰਘ ਦਾ ਨਾਂਅ ਲਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਛਠ ਪੂਜਾ ਕੀਤੇ ਜਾਣ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਫੈਲ ਰਹੀ ਹੈ। ਸਿੱਖਾਂ ਵੱਲੋਂ ਇਸ ਵੀਡੀਓ ’ਤੇ ਕੁਮੈਂਟ ਕਰਕੇ ਭਾਰੀ ਰੋਸ ਜਤਾਇਆ ਜਾ ਰਿਹੈ।

Gurdwara Tahla Sahib Gurdwara Tahla Sahib

ਕੁਮੈਂਟਾਂ ਵਿਚ ਕੁੱਝ ਸਿੱਖਾਂ ਦਾ ਕਹਿਣੈ ਕਿ ਬਾਬਿਆਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜਦਕਿ ਇਕ ਦਾ ਕਹਿਣਾ ਏ ਕਿ ਹੁਣ ਤਾਂ ਇਹ ਲੋਕ ਗੁਰੂ ਘਰ ਖੜ੍ਹੇ ਹੋ ਕੇ ਚੈਲੰਜ ਕਰਨ ਲੱਗ ਪਏ ਨੇ। ਇਕ ਫੇਸਬੁੱਕ ਯੂਜ਼ਰ ਵੱਲੋਂ ਲਿਖਿਆ ਗਿਐ ਕਿ ਚੱਕੀ ਜਾਓ ਕੰਮ ਨੂੰ ਕਿਹੜਾ ਕਿਸੇ ਨੇ ਰੋਕਣਾ ਹੈ। ਹੁਣ ਤਾਂ ਨਹੁੰ ਮਾਸ ਦਾ ਰਿਸ਼ਤਾ ਹਰ ਜਗ੍ਹਾ ਨਿਭਾਇਆ ਜਾਊ।

Gurdwara Tahla Sahib Gurdwara Tahla Sahib

ਇਸ ਤੋਂ ਪਹਿਲਾਂ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਵੀ ਕੁੱਝ ਹਿੰਦੂ ਔਰਤਾਂ ਵੱਲੋਂ ਕਰਵਾ ਚੌਥ ਦਾ ਵਰਤ ਖੋਲ੍ਹੇ ਜਾਣ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਕੁੱਝ ਔਰਤਾਂ ਚੰਦਰਮਾ ਨੂੰ ਅਰਗ ਦੇ ਰਹੀਆਂ ਨੇ ਅਤੇ ਅਪਣੇ ਪਤੀ ਦਾ ਮੂੰਹ ਦੇਖ ਕੇ ਵਰਤ ਖੋਲ੍ਹਦੀਆਂ ਨਜ਼ਰ ਆ ਰਹੀਆਂ ਸਨ। ਉਸ ਘਟਨਾ ਦਾ ਵੀ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਜਿਹੀਆਂ ਘਟਨਾਵਾਂ ਦਾ ਨੋਟਿਸ ਲੈਣ ਦੀ ਗੱਲ ਵੀ ਸੋਸ਼ਲ ਮੀਡੀਆ ’ਤੇ ਆਖੀ ਗਈ ਸੀ।

Gurdwara Tahla Sahib Gurdwara Tahla Sahib

ਹੁਣ ਜਿਸ ਗੁਰਦੁਆਰਾ ਸਾਹਿਬ ਵਿਚ ਇਹ ਘਟਨਾ ਸਾਹਮਣੇ ਆਈ ਹੈ। ਇਹ ਅੰਮ੍ਰਿਤਸਰ-ਤਰਨਤਾਰਨ ਰੋਡ ’ਤੇ ਪਿੰਡ ਚੱਬਾ ਵਿਖੇ ਸਥਿਤ ਹੈ ਅਤੇ ਇਸ ਗੁਰਦੁਆਰਾ ਸਾਹਿਬ ਨੂੰ ਬਾਬਾ ਦੀਪ ਸਿੰਘ ਨਾਲ ਸਬੰਧਤ ਦੱਸਿਆ ਜਾਂਦਾ ਹੈ ਪਰ ਗੁਰਦੁਆਰਾ ਸਾਹਿਬ ਦੇ ਸਰੋਵਰ ’ਤੇ ਛਠ ਪੂਜਾ ਕੀਤੇ ਜਾਣ ਦੀ ਵੀਡੀਓ ਤੋਂ ਬਾਅਦ ਸਿੱਖਾਂ ਵੱਲੋਂ ਇਸ ’ਤੇ ਭਾਰੀ ਇਤਰਾਜ਼ ਜਤਾਇਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement