ਰੂਸੀ ਵੈਕਸੀਨ ਬਣਾਉਣ ਵਿੱਚ ਸ਼ਾਮਲ ਕੰਪਨੀ ਦੇ CEO ਬੋਲੇ- ਮੇਰੇ ਪੂਰੇ ਪਰਿਵਾਰ ਨੂੰ ਦਿੱਤੀ ਗਈ ਵੈਕਸੀਨ
Published : Aug 19, 2020, 8:31 am IST
Updated : Aug 19, 2020, 8:31 am IST
SHARE ARTICLE
Corona Vaccine
Corona Vaccine

ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ, ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵੈਕਸੀਨ ਲੱਭਣ ਦਾ ਕੰਮ ਮਹੀਨਿਆਂ ਤੋਂ ਚੱਲ ਰਿਹਾ ਹੈ,

ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ, ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵੈਕਸੀਨ ਲੱਭਣ ਦਾ ਕੰਮ ਮਹੀਨਿਆਂ ਤੋਂ ਚੱਲ ਰਿਹਾ ਹੈ, ਪਰ ਰੂਸ ਨੇ ਸਭ ਤੋਂ ਪਹਿਲਾ ਇਸ ਵੈਕਸੀਨ ਨੂੰ ਬਣਾਉਣ ਦਾ ਦਾਅਵਾ ਕੀਤਾ।

Corona VaccineCorona Vaccine

ਆਰਡੀਆਈਐਫ ਦੇ ਸੀਈਓ ਕਿਰਿਲ ਦਿਮਿਤਰੇਵ, ਜਿਸ ਨੇ ਸਪੁਟਨਿਕ-ਵੀ ਨਾਮ ਦੇ ਰੂਸੀ ਟੀਕੇ ਨੂੰ ਤਿਆਰ ਕਰਨ ਵਿਚ ਮੁੱਖ ਭੂਮਿਕਾ ਨਿਭਾਈ, ਨੇ ਕਿਹਾ ਮੇਰੇ 90 ਸਾਲਾ ਮਾਪਿਆਂ ਸਮੇਤ ਮੇਰੇ ਪੂਰੇ ਪਰਿਵਾਰ ਨੂੰ ਵੈਕਸੀਨ ਦਿੱਤੀ ਗਈ ਹੈ। 

Corona Vaccine Corona Vaccine

ਰੂਸੀ ਟੀਕਾ ਸਪੂਟਨਿਕ-ਵੀ ਬਾਰੇ ਦੁਨੀਆ ਭਰ ਵਿਚ ਸ਼ੰਕੇ ਖੜੇ ਕੀਤੇ ਜਾ ਰਹੇ ਹਨ ਪਰ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਦੇ ਮੁੱਖ ਕਾਰਜਕਾਰੀ ਕਿਰਿਲ ਦਿਮਿਤਰੀ ਨੇ ਦਾਅਵਾ ਕੀਤਾ ਕਿ ਇਹ ਟੀਕਾ ਭਰੋਸੇਮੰਦ ਅਤੇ ਸੁਰੱਖਿਅਤ ਹੈ।

Corona Vaccine Corona Vaccine

ਦੱਸ ਦੇਈਏ ਕਿ ਟੀਕੇ ਦੀ ਖੋਜ ਤੋਂ ਬਾਅਦ, ਦਿਮਿਤ੍ਰੀ ਨੇ ਪਹਿਲੀ ਵਾਰ ਕਿਸੇ ਭਾਰਤੀ ਚੈਨਲ ਤੋਂ ਟੀਕੇ ਬਾਰੇ ਗੱਲ ਕੀਤੀ ਹੈ। ਉਸ ਨੇ ਕਿਹਾ, 'ਮੇਰੇ ਅਤੇ ਮੇਰੇ ਪੂਰੇ ਪਰਿਵਾਰ, ਸਮੇਤ ਮੇਰੇ 90-ਸਾਲਾ ਮਾਪਿਆਂ ਨੂੰ ਟੀਕਾ ਲਗਾਇਆ ਗਿਆ ਹੈ। ਇਹ ਟੀਕਾ ਸੁਰੱਖਿਅਤ ਅਤੇ ਭਰੋਸੇਮੰਦ ਹੈ।

Corona vaccine Corona vaccine

ਕੋਈ ਮਾੜੇ ਪ੍ਰਭਾਵ ਨਹੀਂ ਹੋਣਗੇ: ਕਿਰਿਲ
ਉਨ੍ਹਾਂ ਕਿਹਾ, ਵੈਕਸੀਨ ਪਲੇਟਫਾਰਮ ਨੂੰ ਪਿਛਲੇ ਛੇ ਸਾਲਾਂ' ਚ ਤਿਆਰ ਕੀਤਾ ਗਿਆ ਹੈ, ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੋਣ ਵਾਲਾ ਹੈ। ' ਉਨ੍ਹਾਂ ਕਿਹਾ ਕਿ ਭਾਰਤ, ਭਾਰਤੀ ਵਿਗਿਆਨੀਆਂ ਅਤੇ ਭਾਰਤੀ ਨਿਰਮਾਤਾਵਾਂ ਨਾਲ ਸਾਡਾ ਬਹੁਤ ਸਾਰਾ ਸਹਿਯੋਗ ਹੈ। ਉਹ ਸਾਡੀ ਟੈਕਨੋਲੋਜੀ ਨੂੰ ਸਮਝਦੇ ਹਨ।

corona vaccinecorona vaccine

ਕਿਰਿਲ ਦਿਮਿਤਰੀ ਨੇ ਕਿਹਾ ਕਿ ਅਗਸਤ ਵਿੱਚ, ਵਿਗਿਆਨੀ ਇਸ ਬਾਰੇ ਵੇਰਵੇ ਪ੍ਰਕਾਸ਼ਤ ਕਰਨਗੇ। ਉਸਨੇ ਕਿਹਾ ਕਿ 20 ਸਾਲਾਂ ਦੀ ਰੂਸੀ ਖੋਜ ਦੇ ਅਧਾਰ ਤੇ, ਮਨੁੱਖੀ ਐਡੀਨੋ ਵਾਇਰਸ ਨੂੰ ਸਭ ਤੋਂ ਸੁਰੱਖਿਅਤ ਡਿਲਿਵਰੀ ਵੈਕਟਰ ਚੁਣਿਆ ਗਿਆ ਹੈ। ਪਿਛਲੇ 20 ਸਾਲਾਂ ਵਿੱਚ, ਹਜ਼ਾਰਾਂ ਲੋਕਾਂ ਨੂੰ ਕੈਂਸਰ ਜਾਂ ਬਾਂਝਪਨ ਵਰਗੇ ਮਾੜੇ ਪ੍ਰਭਾਵਾਂ ਦੇ ਨਾਲ ਐਡੀਨੋ ਵਾਇਰਸ ਟੀਕਾ ਦਿੱਤਾ ਗਿਆ ਹੈ।

Corona vaccineCorona vaccine

ਟੀਕੇ ਬਾਰੇ ਡਬਲਯੂਐਚਓ ਦੇ ਬਿਆਨ 'ਤੇ, ਕਿਰਲ ਦਿਮਿਤਰੀ ਨੇ ਕਿਹਾ ਕਿ ਡਬਲਯੂਐਚਓ ਸਪੁਟਨੀਕ-ਵੀ ਨੂੰ ਸਵੀਕਾਰ ਕਰਨ ਲਈ ਆਪਣੀ ਭਾਸ਼ਾ ਬਦਲ ਰਿਹਾ ਹੈ। ਸਪੱਟਨਿਕ- V ਟੀਕਾ ਅਗਲੇ 3 ਮਹੀਨਿਆਂ ਵਿੱਚ ਦੁਨੀਆ ਭਰ ਵਿੱਚ 2 ਲੱਖ ਤੋਂ 3 ਲੱਖ ਲੋਕਾਂ ਨੂੰ  ਲਗਾਇਆ ਜਾਵੇਗਾ ਜਿਸਦਾ ਅਸਰ ਦਿਸੇਗਾ।
ਉਨ੍ਹਾਂ ਕਿਹਾ ਕਿ ਮੁਲਕਾਂ ਨੂੰ ਟੀਕਾ ਖਰੀਦਣ ਲਈ WHO ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਇਸ ਨੂੰ ਘਰੇਲੂ ਰੈਗੂਲੇਟਰ ਦੁਆਰਾ ਅਧਿਕਾਰਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਭਾਰਤੀ ਰੈਗੂਲੇਟਰਾਂ ਅਤੇ ਨਿਰਮਾਤਾਵਾਂ ਦੇ ਸੰਪਰਕ ਵਿੱਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement