ਜਦੋਂ ਰਾਸ਼ਟਰੀ ਗੀਤ ਦੌਰਾਨ ਕੰਬਣ ਲੱਗੀ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ
Published : Jun 19, 2019, 1:27 pm IST
Updated : Jun 19, 2019, 1:27 pm IST
SHARE ARTICLE
German Chancellor Angela Merkel
German Chancellor Angela Merkel

ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਬਰਲਿਨ :  ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਮਰਕੇਲ ਰਾਸ਼ਟਰੀ ਗੀਤ ਦੌਰਾਨ ਬੁਰੀ ਤਰ੍ਹਾਂ ਕੰਬਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਵਾਇਰਲ ਹੋਣ ਦੇ ਬਾਅਦ ਮਰਕੇਲ ਦੀ ਸਿਹਤ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਭਾਵੇਂਕਿ ਮਰਕੇਲ ਨੇ ਪੱਤਰਕਾਰਾਂ ਨਾਲ ਕੁਝ ਦੇਰ ਬਾਅਦ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਕਾਰਨ ਇਹ ਪਰੇਸ਼ਾਨੀ ਹੋਈ ਅਤੇ ਹੁਣ ਉਹ ਬਿਹਤਰ ਹੈ।

German Chancellor Angela MerkelGerman Chancellor Angela Merkel

ਮਰਕੇਲ ਯੂਕਰੇਨ ਦੇ ਨਵੇਂ ਰਾਸ਼ਟਰਪਤੀ ਵੋਲੋਦੀਮੀਰ ਜੇਲੰਸਕੀ ਦੇ ਸਵਾਗਤ ਲਈ ਮੌਜੂਦ ਸੀ। ਉਸੇ ਦੌਰਾਨ ਜਦੋਂ ਰਾਸ਼ਟਰੀ ਗੀਤ ਸ਼ੁਰੂ ਹੋਇਆ ਤਾਂ ਮਰਕੇਲ ਬੁਰੀ ਤਰ੍ਹਾਂ ਕੰਬਣ ਲੱਗੀ। ਉਨ੍ਹਾਂ ਦੇ ਚਿਹਰੇ ਤੋਂ ਸਪੱਸ਼ਟ ਸੀ ਕਿ ਉਹ ਕਾਫੀ ਬੀਮਾਰ ਹਨ। ਮਰਕੇਲ ਨੇ ਰਾਸ਼ਟਰੀ ਗੀਤ ਦੌਰਾਨ ਪੂਰੀ ਹਿੰਮਤ ਦਿਖਾਈ ਅਤੇ ਕੰਬਣ ਦੇ ਬਾਵਜੂਦ ਖੜ੍ਹੀ ਰਹੀ। ਰਾਸ਼ਟਰੀ ਗੀਤ ਖ਼ਤਮ ਹੋਣ ਦੇ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਵੱਲ ਦੇਖਿਆ ਅਤੇ ਉਨ੍ਹਾਂ ਨੇ ਵੀ ਮਹਿਸੂਸ ਕੀਤਾ ਕਿ ਮਰਕੇਲ ਦੀ ਤਬੀਅਤ ਠੀਕ ਨਹੀਂ।

German Chancellor Angela MerkelGerman Chancellor Angela Merkel

ਕੁਝ ਦੇਰ ਬਾਅਦ ਰੈੱਡ ਕਾਰਪੇਟ 'ਤੇ ਜਦੋਂ ਮਰਕੇਲ ਮੀਡੀਆ ਸਾਹਮਣੇ ਆਈ ਤਾਂ ਉਹ ਪਹਿਲਾਂ ਨਾਲੋਂ ਕਾਫ਼ੀ ਠੀਕ ਨਜ਼ਰ ਆ ਰਹੀ ਸੀ। ਮੀਡੀਆ ਨੇ ਜਦੋਂ ਮਰਕੇਲ ਤੋਂ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਹੁਣ ਉਹ ਬਿਹਤਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ 3 ਗਿਲਾਸ ਪਾਣੀ ਪੀਤਾ ਹੈ ਜਿਸ ਨਾਲ ਕਾਫ਼ੀ ਬਿਹਤਰ ਮਹਿਸੂਸ ਕਰ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement