ਜਰਮਨੀ ਵਿਚ ਜਾਸੂਸੀ ਦੇ ਦੋਸ਼ ਵਿਚ ਫੜਿਆ ਭਾਰਤੀ ਜੋੜਾ
Published : Apr 10, 2019, 1:11 pm IST
Updated : Apr 10, 2019, 1:11 pm IST
SHARE ARTICLE
Indian couple charged with espionage in Germany
Indian couple charged with espionage in Germany

ਜਾਣੋ, ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਜਰਮਨੀ ਸਰਕਾਰ ਨੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਕੇ ਭਾਰਤੀ ਖੁਫੀਆ ਏਜੰਸੀ ਰਾਅ ਨੂੰ ਦੇਣ ਦੇ ਦੋਸ਼ ਵਿਚ ਮਨਮੋਹਨ ਸਿੰਘ ਅਤੇ ਉਸ ਦੀ ਪਤਨੀ ਕੰਵਲਜੀਤ ਕੌਰ ਨੂੰ ਫੜਿਆ ਹੈ। ਇਹ ਜੋੜਾ ਭਾਰਤ ਦਾ ਰਹਿਣ ਵਾਲਾ ਹੈ। ਇਸ ਜੋੜੇ ਨੂੰ ਜਾਸੂਸੀ ਲਈ 7200 ਯੂਰੋ ਇਹਨਾਂ ਦੇ ਹੈਂਡਲਰ ਨੇ ਦਿੱਤੇ ਹਨ। ਭਾਰਤ ਦੀਆਂ ਖੁਫੀਆ ਏਜੰਸੀਆਂ ਅਜਿਹੀ ਜਾਸੂਸੀ ਬਹੁਤ ਸਾਰੇ ਮੁਲਕਾਂ ਵਿਚ ਕਰਵਾ ਚੁੱਕੀਆਂ ਹਨ ਪਰ ਜਰਮਨੀ ਹੀ ਅਜਿਹਾ ਮੁਲਕ ਹੈ ਜਿਸ ਨੇ ਕਈ ਵਾਰ ਭਾਰਤੀ ਜਾਸੂਸਾਂ ਨੂੰ ਬੇਨਕਾਬ ਕੀਤਾ ਹੈ।

IntelligenceIndian Intelligence Agencies

ਅਜਿਹੇ ਕੰਮ ਸਿੱਖ ਦਿੱਖ ਵਾਲੇ ਲੋਕਾਂ ਕੋਲੋਂ ਹੀ ਕਰਵਾਏ ਜਾਂਦੇ ਹਨ ਜੋ ਬਾਅਦ ਵਿਚ ਸਰਕਾਰ ਖਿਲਾਫ ਜੂਝ ਰਹੇ ਲੋਕਾਂ ਨੂੰ ਬਦਨਾਮ ਕਰਨ ਲਈ ਵਰਤੇ ਜਾਂਦੇ ਹਨ। ਉਹਨਾਂ ਨੇ ਇੱਕ ਬਿਆਨ ਵਿਚ ਕਿਹਾ ਕਿ  ਜਨਵਰੀ 2015 ਵਿਚ ਮਨਮੋਹਨ ਸਿੰਘ ਨੇ ਭਾਰਤੀ ਖੁਫੀਆ ਏਜੰਸੀਆਂ ਨਾਲ ਕੰਮ ਕਰਨ ਦੀ ਸਹਿਮਤੀ ਜਤਾਈ ਸੀ

ਤੇ ਇਸ ਦੇ ਤਹਿਤ ਉਹ ਕਸ਼ਮੀਰ ਜਰਮਨੀ ਦੀ ਸਾਰੀ ਜਾਣਕਾਰੀ ਭਾਰਤੀ ਖੁਫੀਆ ਏਜੰਸੀਆਂ ਨੂੰ ਦਿੰਦੇ ਸਨ। ਇਸ ਤਰ੍ਹਾਂ ਉਸ ਦੀ ਪਤਨੀ ਜੁਲਾਈ ਅਤੇ ਦਸੰਬਰ 2017 ਵਿਚ ਭਾਰਤੀ ਖੁਫੀਆ ਏਜੰਸੀ ਵਿਚ ਸ਼ਾਮਲ ਹੋਈ ਸੀ। ਇਹਨਾਂ ਤੇ 28 ਮਾਰਚ ਨੂੰ ਅਰੋਪ ਲੱਗੇ ਸਨ ਜਿਸ ਦੇ ਤਹਿਤ ਇਸ ਮਾਮਲੇ ਵਿਚ ਜੋੜੇ ਨੂੰ 10 ਸਾਲ ਦੀ ਸਜਾ ਹੋ ਸਕਦੀ ਹੈ। ਅਜਿਹੇ ਮਾਮਲੇ ਹੋਰਨਾਂ ਦੇਸ਼ਾਂ ਵਿਚ ਵੀ ਹੁੰਦੇ ਹਨ ਪਰ ਉੱਥੇ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਉਠਾਏ ਜਾਂਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement