ਪਾਕਿਸਤਾਨ: ਪੰਜਾਬ ਵਿਧਾਨ ਸਭਾ ਵਿਚ ਪਾਸ ਹੋਇਆ ਆਨੰਦ ਕਾਰਜ ਬਿਲ
Published : Mar 15, 2018, 11:15 pm IST
Updated : Mar 17, 2018, 7:09 pm IST
SHARE ARTICLE
pic
pic

ਪਾਕਿਸਤਾਨ: ਪੰਜਾਬ ਵਿਧਾਨ ਸਭਾ ਵਿਚ ਪਾਸ ਹੋਇਆ ਆਨੰਦ ਕਾਰਜ ਬਿਲ

ਪਾਕਿਸਤਾਨ ਵਿਚਲੀ ਪੰਜਾਬ ਵਿਧਾਨ ਸਭਾ ਨੇ ਪੰਜਾਬ ਸਿੱਖ ਆਨੰਦ ਵਿਆਹ ਐਕਟ 2017 ਨੂੰ ਪਾਸ ਕਰ ਕੇ ਅਪਣੇ ਦੇਸ਼ ਵਿਚ ਰਹਿ ਰਹੇ ਸਿੱਖਾਂ ਨੂੰ ਵੱਡੀ ਰਾਹਤ ਦਿਤੀ ਹੈ। ਆਮ ਸਹਿਮਤੀ ਨਾਲ ਪਾਸ ਹੋਏ ਇਸ ਬਿਲ ਨਾਲ ਵੱਡੀ ਗਿਣਤੀ ਵਿਚ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਸਿੱਖ ਵਿਆਹਾਂ ਨੂੰ ਆਸਾਨੀ ਨਾਲ ਕਾਨੂੰਨੀ ਦਰਜਾ ਮਿਲ ਸਕੇਗਾ। ਪੰਜਾਬ ਵਿਧਾਨ ਸਭਾ ਦੇ ਘੱਟ ਗਿਣਤੀ ਮੈਂਬਰ ਸ. ਰਮੇਸ਼ ਸਿੰਘ ਅਰੋੜਾ ਵਲੋਂ ਪੇਸ਼ ਕੀਤਾ ਗਿਆ ਇਹ ਬਿਲ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਤੁਰਤ ਲਾਗੂ ਹੋ ਜਾਵੇਗਾ। ਅਰੋੜਾ ਨੇ ਕਿਹਾ ਕਿ ਪਾਕਿਸਤਾਨ ਦੁਨੀਆਂ ਦਾ ਇਕਲੌਤ ਅਜਿਹਾ ਦੇਸ਼ ਹੈ ਜਿਸ ਬਿਲ ਦੇ ਕਾਨੂੰਨ ਵਿਚ ਬਦਲ ਜਾਣ ਤੋਂ ਬਾਅਦ ਸਿੱਖਾਂ ਦੇ ਵਿਆਹਾਂ ਨੂੰ ਰਜਿਸਟਰਡ ਕਰੇਗਾ। ਹੁਣ ਤਕ ਸਿੱਖਾਂ ਦੇ ਵਿਆਹਾਂ ਦੇ ਅੰਕੜਿਆਂ ਨੂੰ ਗੁਰਦਵਾਰਿਆਂ ਵਲੋਂ ਹੀ ਸੰਭਾਲਿਆ ਜਾਂਦਾ ਸੀ। ਕਾਨੂੰਨ ਅਨੁਸਾਰ ਹੁਣ ਪਾਕਿਸਤਾਨ ਵਿਚ ਹੋਣ ਵਾਲੇ ਸਿੱਖ ਵਿਆਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਸੀਆਂ ਗਈਆਂ ਰੀਤੀਆਂ ਅਨੁਸਾਰ ਹੀ ਪੂਰਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਸੂਬੇ ਵਲੋਂ ਨਿਯੁਕਤ ਕੀਤਾ ਗਿਆ ਰਜਿਸਟਰਾਰ ਮਾਨਤਾ ਪੱਤਰ ਜਾਰੀ ਕਰੇਗਾ। 


ਪਾਸ ਕੀਤਾ ਗਿਆ ਬਿਲ ਬਰਤਾਨੀਆ ਰਾਜ ਦੌਰਾਨ ਪਾਸ ਕੀਤੇ ਗਏ ਆਨੰਦ ਵਿਆਹ ਬਿਲ 1909 ਦਾ ਹੀ ਸੋਧਿਆ ਹੋਇਆ ਰੂਪ ਹੈ। ਹੁਣ ਹਰ ਸਿੱਖ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੇਗੀ। ਬਿਲ ਵਿਚ ਮਹਿਲਾ ਨੂੰ ਅਪਣੇ ਪਤੀ ਦੀ ਮੌਤ ਤੋਂ ਛੇ ਮਹੀਨੇ ਬਾਅਦ ਦੂਜਾ ਵਿਆਹ ਕਰਨ ਦਾ ਵੀ ਅਧਿਕਾਰ ਦਿਤਾ ਗਿਆ ਹੈ। ਬਿਲ ਵਿਚ ਇਹ ਵੀ ਤਜਵੀਜ਼ ਹੈ ਕਿ ਕੋਈ ਵਿਅਕਤੀ ਪਹਿਲੀ ਪਤਨੀ ਦੇ ਹੁੰਦੇ ਹੋਏ ਦੁਜਾ ਵਿਆਹ ਨਹੀਂ ਕਰ ਸਕਦਾ, ਜੇ ਉਹ ਅਜਿਹਾ ਕਰਦਾ ਹੈ ਤਾਂ ਇਹ ਸਜ਼ਾ ਵਾਲਾ ਅਪਰਾਧ ਮੰਨਿਆ ਜਾਵੇਗਾ। ਇਸ ਬਿਲ ਵਿਚ ਹਿੰਦੂ ਵਿਆਹ ਰਜਿਸਟਰਡ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਛੇ ਮਹੀਨੇ ਦੀ ਸਜ਼ਾ ਵੀ ਦਿਤੀ ਜਾਵੇਗੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement