ਥੈਰੇਸਾ ਮੇਅ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਸੰਸਦ ਨੇ ਕੀਤਾ ਖ਼ਾਰਜ
Published : Jan 17, 2019, 11:21 am IST
Updated : Jan 17, 2019, 11:21 am IST
SHARE ARTICLE
Theresa May
Theresa May

ਬ੍ਰੈਗਜ਼ਿਟ ਮਤਲਬ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਯੋਜਨਾ ਨੂੰ ਸੰਸਦ ਦੀ ਮਨਜ਼ੂਰੀ ਨਹੀ.......

ਵਾਸ਼ਿੰਗਟਨ : ਬ੍ਰੈਗਜ਼ਿਟ ਮਤਲਬ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਯੋਜਨਾ ਨੂੰ ਸੰਸਦ ਦੀ ਮਨਜ਼ੂਰੀ ਨਹੀ ਮਿਲ ਸਕੀ। ਥੈਰੇਸਾ ਮੇਅ ਦੀ ਯੋਜਨਾ ਨੂੰ 432 ਸੰਸਦੀ ਮੈਂਬਰਾਂ ਨੇ ਖ਼ਾਰਜ ਕਰ ਦਿਤਾ ਅਤੇ ਉਨ੍ਹਾਂ ਨੂੰ ਸਿਰਫ 202 ਸੰਸਦੀ ਮੈਂਬਰਾਂ ਦਾ ਸਮਰਥਨ ਹੀ ਮਿਲ ਸਕਿਆ।
ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਯੋਜਨਾ ਨੂੰ ਮਿਲੀ ਇਸ ਇਤਿਹਾਸਕ ਹਾਰ ਤੋਂ ਬਾਅਦ ਵਿਰੋਧੀ ਧਿਰ ਲੇਬਰ ਪਾਰਟੀ ਨੇ ਸਰਕਾਰ ਖਿਲਾਫ ਅਵਿਸ਼ਵਾਸ ਮਤ ਦਾ ਪ੍ਰਸਤਾਵ ਦਿੱਤਾ ਹੈ। ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਨੇ ਆਖਿਆ ਕਿ ਸੰਸਦੀ ਨੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਰੱਦ ਕੀਤਾ ਹੈ,

ਉਸ ਤੋਂ ਸਾਫ ਹੈ ਕਿ ਸਰਕਾਰ ਨੇ ਸਦਨ ਦਾ ਵਿਸ਼ਵਾਸ ਗਵਾ ਲਿਆ ਹੈ। ਉਨ੍ਹਾਂ ਨੇ ਸਰਕਾਰ ਵਿਰੁਧ ਅਵਿਸ਼ਵਾਸ ਦਾ ਪ੍ਰਸਤਾਵ ਜਿਸ 'ਤੇ ਬੁਧਵਾਰ (ਭਾਰਤੀ ਸਮੇਂ ਮੁਤਾਬਕ ਰਾਤ 12:30 ਵਜੇ) ਨੂੰ ਬਹਿਸ ਹੋ ਸਕਦੀ ਹੈ। ਬ੍ਰੈਗਜ਼ਿਟ ਡੀਲ 'ਤੇ ਮਿਲੀ ਇੰਨੀ ਵੱਡੀ ਹਾਰ ਤੋਂ ਬਾਅਦ ਥੈਰੇਸਾ ਮੇਅ ਦੇ ਸਿਆਸੀ ਭਵਿੱਖ 'ਤੇ ਸਵਾਲ ਉੱਠਣ ਲੱਗੇ ਹਨ। ਜੇਕਰ ਬੁਧਵਾਰ ਨੂੰ ਥੈਰੇਸਾ ਮੇਅ ਸਦਨ ਦਾ ਵਿਸ਼ਵਾਸ ਹਾਸਲ ਕਰਨ 'ਚ ਨਾਕਾਮ ਰਹਿੰਦੀ ਹੈ ਤਾਂ

ਉਨ੍ਹਾਂ ਨੂੰ ਜਾਂ ਕਿਸੇ ਹੋਰ ਨੂੰ 14 ਦਿਨਾਂ ਦੇ ਅੰਦਰ ਸਦਨ ਦਾ ਵਿਸ਼ਵਾਸ ਹਾਸਲ ਕਰਨ ਦਾ ਮੌਕਾ ਮਿਲੇਗਾ। ਪਰ ਜੇਕਰ ਕੋਈ ਸਰਕਾਰ ਨਹੀਂ ਬਣ ਪਾਉਂਦੀ ਤਾਂ ਫਿਰ ਬ੍ਰਿਟੇਨ 'ਚ ਆਮ ਚੋਣਾਂ ਦਾ ਐਲਾਨ ਹੋਵੇਗਾ। ਵੋਟਿੰਗ ਤੋਂ ਪਹਿਲਾਂ ਥੈਰੇਸਾ ਮੇਅ ਨੇ ਅਪਣੀ ਯੋਜਨਾ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ। ਉਨ੍ਹਾਂ ਨੇ ਸੰਸਦ 'ਚ ਬਹੁਤ ਹੀ ਭਾਵੁਕ ਭਾਸ਼ਣ 'ਚ ਆਖਿਆ ਕਿ ਇਸ ਯੋਜਨਾ 'ਤੇ ਵੋਟਿੰਗ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਸਭ ਤੋਂ ਅਹਿਮ ਪਲ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement