ਅਮਰੀਕੀ ਚੋਣਾਂ ਦੇ ਨਤੀਜੇ ਤੋਂ ਬਾਅਦ ਟਰੰਪ ਕਰ ਰਿਹਾ ਜਿੱਤ ਦੇ ਦਾਅਵੇ
Published : Nov 16, 2020, 3:03 pm IST
Updated : Nov 16, 2020, 3:03 pm IST
SHARE ARTICLE
 trump
trump

ਬਾਇਡੇਨ ਚੋਣਾਂ ’ਚ ਹੇਰਾਫੇਰੀ ਨਾਲ ਜਿੱਤੇ ਹਨ।

ਵਾਸ਼ਿੰਗਟਨ: ਅਮਰੀਕੀ ਚੋਣਾਂ ਦਾ ਨਤੀਜਾ ਬੇਸ਼ਕ ਜਾਰੀ ਕਰ ਦਿੱਤਾ ਗਿਆ ਹੈ ਪਰ ਡੋਨਾਲਡ ਟਰੰਪ ਆਪਣੀ ਹਰ ਮੰਨਣ ਨੂੰ ਤਿਆਰ ਨਹੀਂ ਹੈ। ਡੋਨਾਲਡ ਟਰੰਪ ਨੇ ਟਵਿਟਰ ਰਾਹੀਂ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।  ਟਰੰਪ ਨੇ ਸਿਰਫ਼ 16 ਘੰਟੇ ਪਹਿਲਾਂ ਹੀ ਬਾਇਡੇਨ ਦੇ ਜਿੱਤਣ ਦੀ ਗੱਲ ਮੰਨੀ ਸੀ ਪਰ ਟਰੰਪ ਨੇ ਇਹ ਵੀ ਕਿਹਾ ਸੀ ਕਿ ਬਾਇਡੇਨ ਚੋਣਾਂ ’ਚ ਹੇਰਾਫੇਰੀ ਨਾਲ ਜਿੱਤੇ ਹਨ।

trump

ਟਰੰਪ ਨੇ ਬੀਤੇ ਦਿਨੀ ਇੱਕ ਹੋਰ ਟਵੀਟ ’ਚ ਆਖਿਆ ਸੀ ਕਿ ਜੋਅ ਬਾਇਡੇਨ ਨੂੰ ਜਿੱਤ ਸਿਰਫ਼ ਫ਼ੇਕ ਮੀਡੀਆ ਦੀ ਨਜ਼ਰ ਵਿੱਚ ਮਿਲੀ ਹੈ। ਸਾਡੀ ਲੜਾਈ ਲੰਮੀ ਹੈ ਤੇ ਆਖ਼ਰ ’ਚ ਅਸੀਂ ਹੀ ਜਿੱਤਾਂਗੇ। ਟਰੰਪ ਦੀ ਚੋਣ ਮੁਹਿੰਮ ਨੇ ਮਿਸ਼ੀਗਨ ਤੇ ਪੈਨਸਿਲਵੇਨੀਆ ਜਿਹੇ ਅਹਿਮ ਸੂਬਿਆਂ ਦੇ ਚੋਣ ਨਤੀਜੇ ਰੱਦ ਕਰਵਾਉਣ ਲਈ ਕੇਸ ਦਾਇਰ ਕੀਤੇ ਹਨ।

Trump

ਜ਼ਿਆਦਾਤਰ ਥਾਵਾਂ ਉੱਤੇ ਉਨ੍ਹਾਂ ਨੂੰ ਹਾਰ ਹਾ ਮਿਲੀ ਹੈ। ਏਰੀਜ਼ੋਨਾ ’ਚ ਤਾਂ ਉਨ੍ਹਾਂ ਕੇਸ ਹੀ ਵਾਪਸ ਲੈ ਲਿਆ ਹੈ। ਇਸ ਸੂਬੇ ’ਚ 24 ਸਾਲਾਂ ਪਿੱਛੋਂ ਡੈਮੋਕ੍ਰੈਟਿਕ ਪਾਰਟੀ ਨੂੰ ਜਿੱਤ ਮਿਲੀ ਹੈ। ਜੋਅ ਬਾਇਡੇਨ ਨੇ ਕੁੱਲ 538 ਇਲੈਕਟੋਰਲ ਕਾਲਜ ਵੋਟਾਂ ਵਿੱਚੋਂ 306 ਜਿੱਤੀਆਂ ਹਨ ਤੇ ਟਰੰਪ ਨੂੰ 232 ਵੋਟਾਂ ਮਿਲੀਆਂ ਹਨ।

Donald Trump vs Joe Biden

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement