ਨੌਜਵਾਨਾਂ 'ਚ 'ਮਹਾਮਾਰੀ' ਵਾਂਗ ਫੈਲ ਰਹੀ ਇਹ ਆਦਤ
Published : Nov 16, 2018, 6:54 pm IST
Updated : Nov 16, 2018, 6:54 pm IST
SHARE ARTICLE
E-Cigarette
E-Cigarette

ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਨੌਜਵਾਨਾਂ ਵਿਚ ਈ - ਸਿਗਰਟ ਦੀ ਮਾੜੀ ਆਦਤ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਹੁਣ ਇਸ ਨੂੰ ਮਹਾਮਾਰੀ ਤੱਕ ਨਾਮ ਦਿਤਾ...

ਸ਼ਿਕਾਗੋ : (ਭਾਸ਼ਾ) ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਨੌਜਵਾਨਾਂ ਵਿਚ ਈ - ਸਿਗਰਟ ਦੀ ਮਾੜੀ ਆਦਤ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਹੁਣ ਇਸ ਨੂੰ ਮਹਾਮਾਰੀ ਤੱਕ ਨਾਮ ਦਿਤਾ ਜਾਣ ਲਗਿਆ ਹੈ। ਨੌਜਵਾਨਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਈ - ਸਿਗਰਟ ਵੇਚਣ ਦੇ ਮਾਮਲੇ ਵਿਚ ਅੱਠ ਆਨਲਾਈਨ ਛੋਟੇ ਵਪਾਰੀਆਂ ਨੂੰ ਅਦਾਲਤ ਵਿਚ ਘਸੀਟਣ ਦੇ ਕੁੱਝ ਦਿਨਾਂ ਬਾਅਦ ਫੈਡਰਲ ਏਜੰਸੀਆਂ ਨੇ ਦੇਸ਼ ਭਰ ਵਿਚ ਨੌਜਵਾਨਾਂ ਵਲੋਂ ਈ - ਸਿਗਰਟ ਦੀ ਵਰਤੋਂ ਵਿਚ ਬਹੁਤ ਜ਼ਿਆਦਾ ਵਾਧੇ ਦੀ ਪੁਸ਼ਟੀ ਕੀਤੀ ਗਈ ਹੈ।

E-CigaretteE-Cigarette

ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਐਫਡੀਏ) ਅਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ 2018 ਦੇ ਰਾਸ਼ਟਰੀ ਨੌਜਵਾਨ ਤੰਬਾਕੂ ਸਵੇਖਣ ਦੇ ਮੁਤਾਬਕ, ਅਮਰੀਕਾ ਦੇ ਮਿਡਲ ਅਤੇ ਹਾਈਸਕੂਲ ਦੇ ਲਗਭੱਗ 36 ਲੱਖ ਵਿਦਿਆਰਥੀ ਇਸ ਸਮੇਂ ਈ - ਸਿਗਰਟ ਦੀ ਵਰਤੋਂ ਕਰ ਰਹੇ ਹਨ। ਇਸ ਵਿਚ 15 ਲੱਖ ਵਿਦਿਆਰਥੀ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਈ - ਸਿਗਰਟ ਦੀ ਵਰਤੋਂ ਕਰ ਰਹੇ ਹਨ।

E-CigaretteE-Cigarette

ਸਵੇਰਖਣ ਦੇ ਮੁਤਾਬਕ, ਸਾਲ 2017 ਤੋਂ 2018 ਤੱਕ ਹਾਈਸਕੂਲ ਦੇ ਵਿਦਿਆਰਥੀਆਂ ਵਿਚ ਈ - ਸਿਗਰਟ ਦੀ ਵਰਤੋਂ  78 ਫ਼ੀ ਸਦੀ ਵਧਿਆ ਹੈ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਵਿਚ 48 ਫ਼ੀ ਸਦੀ ਦਾ ਵਾਧਾ ਹੋਇਆ ਹੈ। ਐਫਡੀਏ ਆਯੁਕਤ ਸਕਾਟ ਗੋਟਲਿਬ ਨੇ ਇਕ ਖੁੱਲ੍ਹਾ ਪੱਤਰ ਜਾਰੀ ਕਰ ਕਿਹਾ ਹੈ ਕਿ ਨੌਜਵਾਨਾਂ ਵਿਚ ਈ - ਸਿਗਰਟ ਦੀ ਵਰਤੋਂ ਮਹਾਮਾਰੀ ਦੀ ਤਰ੍ਹਾਂ ਫੈਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਹਰ ਹਾਲ ਵਿਚ ਰੋਕਿਆ ਜਾਣਾ ਚਾਹੀਦਾ ਹੈ।

E-CigaretteE-Cigarette

ਬੱਚਿਆਂ ਦੀ ਇਕ ਪੂਰੀ ਪੀੜ੍ਹੀ ਨੂੰ ਈ - ਸਿਗਰਟ ਦੇ ਜ਼ਰੀਏ ਨਿਕੋਟਿਨ ਦਾ ਆਦੀ ਬਣਾਉਣ ਦੀ ਇਜਾਜ਼ਤ ਕਿਸੇ ਵੀ ਹਾਲ ਵਿਚ ਨਹੀਂ ਦਿਤੀ ਜਾਣੀ ਚਾਹੀਦੀ ਹੈ।ਅਮਰੀਕੀ ਸਮੂਹ ਏਜੰਸੀਆਂ ਈ - ਸਿਗਰਟ ਉਤੇ ਲਗਾਮ ਲਗਾਉਣ ਲਈ ਕਈ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ।  ਇਹਨਾਂ ਵਿਚ ਇਹ ਵੀ ਸ਼ਾਮਿਲ ਹੈ ਕਿ ਇਹ ਸਿਰਫ ਉਨ੍ਹਾਂ ਦੁਕਾਨਾਂ ਉਤੇ ਵਿਕਣਗੀਆਂ ਜਿਥੇ ਗਾਹਕ ਦੀ ਉਮਰ ਨੂੰ ਵੈਰੀਫਾਈ ਕੀਤੇ ਜਾਣ ਦੀ ਵਿਵਸਥਾ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement