ਮਨਮਰਜ਼ੀਆਂ 'ਚੋਂ ਸਿਗਰਟਨੋਸ਼ੀ ਵਾਲੇ ਦ੍ਰਿਸ਼ ਹਟਾਏ ਗਏ, ਅਨੁਰਾਗ ਨੇ ਮੰਗੀ ਮਾਫ਼ੀ
Published : Sep 20, 2018, 10:05 am IST
Updated : Sep 20, 2018, 10:05 am IST
SHARE ARTICLE
Manmarziyaan Poster
Manmarziyaan Poster

ਸਿੱਖਾਂ ਦੇ ਇਤਰਾਜ਼ ਤੋਂ ਬਾਅਦ 'ਮਨਮਰਜ਼ੀਆਂ' ਦੇ ਨਿਰਮਾਤਾਵਾਂ ਨੇ ਫ਼ਿਲਮ 'ਚੋਂ ਸਿਗਰਟਨੋਸ਼ੀ ਦੇ ਤਿੰਨ ਦ੍ਰਿਸ਼ਾਂ ਨੂੰ ਹਟਾ ਦਿਤਾ ਹੈ........

ਮੁੰਬਈ : ਸਿੱਖਾਂ ਦੇ ਇਤਰਾਜ਼ ਤੋਂ ਬਾਅਦ 'ਮਨਮਰਜ਼ੀਆਂ' ਦੇ ਨਿਰਮਾਤਾਵਾਂ ਨੇ ਫ਼ਿਲਮ 'ਚੋਂ ਸਿਗਰਟਨੋਸ਼ੀ ਦੇ ਤਿੰਨ ਦ੍ਰਿਸ਼ਾਂ ਨੂੰ ਹਟਾ ਦਿਤਾ ਹੈ। ਫ਼ਿਲਮ 'ਚ ਅਭਿਸ਼ੇਕ ਬੱਚਨ ਦੇ ਕਿਰਦਾਰ ਨੂੰ ਸਿਗਰਟਨੋਸ਼ੀ ਕਰਦਿਆਂ ਵਿਖਾਇਆ ਗਿਆ ਹੈ, ਜਿਸ 'ਤੇ ਸਿੱਖਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਇਨ੍ਹਾਂ ਦ੍ਰਿਸ਼ਾਂ ਨੂੰ ਹਟਾਉਣ ਲਈ ਨਿਰਮਾਤਾਵਾਂ ਨੇ ਫ਼ਿਲਮ ਸਰਟੀਫ਼ੀਕੇਸ਼ਨ ਬੋਰਡ (ਸੀ.ਬੀ.ਐਫ਼.ਸੀ.) ਨਾਲ ਸੰਪਰਕ ਕੀਤਾ ਸੀ। ਸੈਂਸਰ ਦੀ ਕਾਪੀ ਅਨੁਸਾਰ ਫ਼ਿਲਮ 'ਚੋਂ ਹਟਾਏ ਤਿੰਨ ਦ੍ਰਿਸ਼ਾਂ 'ਚ ਸਿਗਰਟਨੋਸ਼ੀ ਕਰਦੇ ਦਿਸ ਰਹੇ ਅਭਿਸ਼ੇਕ ਬੱਚਨ ਦਾ 29 ਸਕਿੰਟ ਦਾ ਦ੍ਰਿਸ਼,

ਗੁਰਦਵਾਰੇ 'ਚ ਜਾਂਦੀ ਤਾਪਸੀ ਪੰਨੂ ਅਤੇ ਅਭਿਸ਼ੇਕ ਬੱਚਨ ਦਾ ਇਕ ਮਿੰਟ ਲੰਮਾ ਦ੍ਰਿਸ਼ ਅਤੇ ਸਿਗਰਟਨੋਸ਼ੀ ਕਰਦੀ ਦਿਸ ਰਹੀ ਤਾਪਸੀ ਪੰਨੂੰ ਦਾ 11 ਸਕਿੰਟ ਲੰਮਾ ਦ੍ਰਿਸ਼ ਸ਼ਾਮਲ ਹਨ। ਨਿਰਮਾਤਾਵਾਂ ਨੇ ਕਿਹਾ ਕਿ ਵੀਰਵਾਰ ਅਤੇ ਸ਼ੁਕਰਵਾਰ ਤਕ ਸਮੁੱਚੇ ਭਾਰਤ 'ਚ ਫ਼ਿਲਮ 'ਚ ਬਦਲਾਅ ਅਸਰਦਾਰ ਹੋ ਜਾਣਗੇ। ਜਦਕਿ ਮਹਾਂਨਗਰਾਂ 'ਚ ਅੱਜ ਤੋਂ ਹੀ ਇਹ ਤਬਦੀਲੀਆਂ ਦਿਸਣਗੀਆਂ। ਅਨੁਰਾਗ ਕਸ਼ਯਪ ਨੇ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਾਹ ਲਾਉਣ ਦੀ ਉਨ੍ਹਾਂ ਦੀ ਕਦੀ ਵੀ ਇੱਛਾ ਨਹੀਂ ਸੀ ਪਰ ਇਸ ਮੁੱਦੇ ਦਾ ਬਿਨਾਂ ਕਾਰਨ ਸਿਆਸੀਕਰਨ ਨਹੀਂ ਕਰਨਾ ਚਾਹੀਦਾ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement