ਅਫਗਾਨਿਸਤਾਨ: ਤਾਲਿਬਾਨ ਦੇ ਹਮਲੇ 'ਚ 30 ਪੁਲਿਸ ਅਧਿਕਾਰੀਆਂ ਦੀ ਮੌਤ 
Published : Nov 15, 2018, 4:37 pm IST
Updated : Nov 15, 2018, 4:37 pm IST
SHARE ARTICLE
Taliban
Taliban

ਅਫਗਾਨਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਫਰਾਹ ਸੂਬੇ 'ਚ ਤਾਲਿਬਾਨ ਦੇ ਹਮਲੇ 'ਚ 30 ਪੁਲਿਸ ਅਧਿਕਾਰੀ....

ਕਾਬੁਲ (ਭਾਸ਼ਾ): ਅਫਗਾਨਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਫਰਾਹ ਸੂਬੇ 'ਚ ਤਾਲਿਬਾਨ ਦੇ ਹਮਲੇ 'ਚ 30 ਪੁਲਿਸ ਅਧਿਕਾਰੀ ਮਾਰੇ ਗਏ ਹਨ। ਸੂਬਾ ਪਰਿਸ਼ਦ ਦੇ ਮੈਂਬਰ ਦਾਦੁੱਲਾ ਕਾਨੀ ਨੇ ਵੀਰਵਾਰ ਨੂੰ ਦੱਸਿਆ ਕਿ ਤਾਲਿਬਾਨ ਨੇ ਖਾਕੀ ਸਫੈਦ ਜ਼ਿਲੇ ਵਿਚ ਬੁੱਧਵਾਰ ਦੇਰ ਰਾਤ ਨੂੰ ਪੁਲਿਸ ਦੀ ਚੌਕੀ 'ਤੇ ਹਮਲਾ ਕੀਤਾ। 

30 Police Officers Dead 30 Policeman killed 

ਦੂਜੇ ਪਾਸੇ ਕਾਬੁਲ ਵਿਚ ਸੰਸਦ ਸਮੀਉੱਲਾ ਸਮੀਮ ਨੇ ਦੱਸਿਆ ਕਿ ਜ਼ਿਲਾ ਪੁਲਿਸ ਕਮਾਂਡਰ ਅਬਦੁਲ ਜਬਾਰ ਵੀ ਹਮਲੇ 'ਚ ਮਾਰੇ ਗਏ ਅਤੇ ਹਮਲੇ ਤੋਂ ਬਾਅਦ ਤਾਲਿਬਾਨੀ ਉਗਰਵਾਦੀ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਫਰਾਰ ਹੋ ਗਏ। ਨਾਲ ਹੀ ਸਮੀਮ ਨੇ ਦੱਸਿਆ ਕਿ ਜਵਾਬੀ ਹਵਾਈ ਹਮਲਿਆਂ ਵਿਚ 17 ਤਾਲਿਬਾਨੀ ਲੜਾਕੇ ਵੀ ਮਾਰੇ ਗਏ।

Taliban attackTaliban attack

ਜ਼ਿਕਰਯੋਗ ਹੈ ਕਿ ਤਾਲਿਬਾਨ ਕੁਝ ਮਹੀਨੀਆਂ ਤੋਂ ਲੱਗਭੱਗ ਰੋਜ਼ ਹੀ ਅਫਗਾਨਿਸਤਾਨ 'ਚ ਹਮਲੇ ਕਰ ਰਿਹਾ ਹੈ, ਜਿਸ ਕਾਰਨ ਅਫਗਾਨ ਬਲ ਵੱਡੀ ਗਿਣਤੀ 'ਚ ਜ਼ਖ਼ਮੀ ਹੋ ਰਹੇ ਹਨ। ਦੱਸ ਦਈਏ ਕਿ ਪ੍ਰਸ਼ਾਸਨ ਹਰ ਰੋਜ਼ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਜਾਰੀ ਨਹੀਂ ਕਰਦਾ ਪਰ ਅੰਦਾਜ਼ੇ ਮੁਤਾਬਕ ਹਰ ਰੋਜ਼ 45 ਅਫਗਾਨ ਪੁਲਿਸ ਅਧਿਕਾਰੀ ਜਾਂ ਫੌਜੀ ਮਾਰੇ ਜਾਂਦੇ ਹਨ ਜਾਂ ਜ਼ਖ਼ਮੀ ਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement