ਨਾਸਾ ਦੇ ਨਵੇਂ ਟੈਲੀਸਕੋਪ ਨਾਲ ਮਿਲੇਗੀ ਬ੍ਰਹਿਮੰਡ ਦੀ ਉਤਪਤੀ ਦੀ ਝਲਕ
Published : Feb 15, 2019, 2:15 pm IST
Updated : Feb 15, 2019, 2:15 pm IST
SHARE ARTICLE
NASA New Telescope
NASA New Telescope

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਾਲ 2023 ਵਿਚ ਇਕ ਨਵੀਂ ਪੁਲਾੜ ਦੂਰਬੀਨ (ਟੈਲੀਸਕੋਪ) ਜਾਰੀ ਕਰੇਗੀ

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਾਲ 2023 ਵਿਚ ਇਕ ਨਵੀਂ ਪੁਲਾੜ ਦੂਰਬੀਨ (ਟੈਲੀਸਕੋਪ) ਜਾਰੀ ਕਰੇਗੀ। ਇਹ ਟੈਲੀਸਕੋਪ ਬ੍ਰਹਿਮੰਡ ਦੇ ਇਤਿਹਾਸ ਦੇ ਸਭ ਤੋਂ ਸ਼ੁਰੂਆਤੀ ਪਲਾਂ ਦੀ ਝਲਕ ਪੇਸ਼ ਕਰੇਗਾ ਅਤੇ ਸਾਡੇ ਪੁਲਾੜ ਦੇ ਗ੍ਰਹਿਆਂ ਵਿਚ ਜੀਵਨ ਦੇ ਘਟਕਾਂ 'ਤੇ ਰੋਸ਼ਨੀ ਪਾਵੇਗਾ। ਨਾਸਾ ਮੁਤਾਬਕ 'ਸਪੈਕਟ੍ਰੋ-ਫੋਟੋਮੀਟਰ ਫੌਰ ਦੀ ਹਿਸਟਰੀ ਆਫ਼ ਦੀ ਯੂਨੀਵਰਸ, ਏਪਕ ਆਫ਼ ਰਿਆਏਨਾਈਜੇਸ਼ਨ ਐਂਡ ਆਈਸੈੱਸ ਐਕਸਪਲੋਰਰ ਮਿਸ਼ਨ' 24.2 ਕਰੋੜ ਡਾਲਰ ਦੀ ਲਾਗਤ ਵਾਲਾ 2 ਸਾਲ ਦਾ ਮਿਸ਼ਨ ਹੈ।

ਨਾਸਾ ਪ੍ਰਸ਼ਾਸਕ ਜਿਮ ਬ੍ਰਾਈਡੇਨਸਟਾਈਨ ਨੇ ਇਕ ਬਿਆਨ ਵਿਚ ਕਿਹਾ,''ਮੈਂ ਇਸ ਨਵੇਂ ਮਿਸ਼ਨ ਨੂੰ ਲੈ ਕੇ ਅਸਲ ਵਿਚ ਕਾਫੀ ਉਤਸ਼ਾਹਿਤ ਹਾਂ।'' ਇਹ ਟੈਲੀਸਕੋਪ ਅਜਿਹੀ ਰੋਸ਼ਨੀ ਵਿਚ ਵੀ ਆਸਮਾਨ ਵਿਚ ਦੇਖਣ ਵਿਚ ਸਮਰੱਥ ਹੋਵੇਗਾ, ਜਿਸ ਵਿਚ ਮਨੁੱਖੀ ਅੱਖਾਂ ਦੇਖ ਨਹੀਂ ਸਕਦੀਆਂ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement