ਪਿੰਕ ਡਾਇਮੰਡ ਦੀ ਹੋਈ ਨੀਲਾਮੀ, ਵਿਕਿਆ 5 ਕਰੋੜ ਡਾਲਰ 'ਚ 
Published : Nov 14, 2018, 4:30 pm IST
Updated : Nov 14, 2018, 4:30 pm IST
SHARE ARTICLE
Pink diamond
Pink diamond

ਜਿਨੇਵਾ ਵਿੱਚ ਮੰਗਲਵਾਰ ਨੂੰ ਹੋਈ ਇੱਕ ਨੀਲਾਮੀ ਵਿਚ 19 ਕੈਰਟ ਦਾ ਇਕ ਬੇਹੱਦ ਅਨੋਖਾ ਪਿੰਕ ਡਾਇਮੰਡ ਪੰਜ ਕਰੋੜ ਡਾਲਰ ਵਿਚ ਵਿਕਿਆ। ਇਸ ਦੀ ਜਾਣਕਾਰੀ

ਜੈਨੇਵਾ (ਭਾਸ਼ਾ): ਜਿਨੇਵਾ ਵਿੱਚ ਮੰਗਲਵਾਰ ਨੂੰ ਹੋਈ ਇੱਕ ਨੀਲਾਮੀ ਵਿਚ 19 ਕੈਰਟ ਦਾ ਇਕ ਬੇਹੱਦ ਅਨੋਖਾ ਪਿੰਕ ਡਾਇਮੰਡ ਪੰਜ ਕਰੋੜ ਡਾਲਰ ਵਿਚ ਵਿਕਿਆ। ਇਸ ਦੀ ਜਾਣਕਾਰੀ ਨੀਲਾਮੀ ਘਰ ਕ੍ਰਿਸਟੀਜ਼ ਨੇ ਦਿਤੀ। ਇਸ ਦੇ ਨਾਲ ਖਾਸ ਕਿਸਮ ਦੇ ਪੱਥਰ ਦੀ ਪ੍ਰਤੀ ਕੈਰਟ ਕੀਮਤ ਦਾ ਇਹ ਨਵਾਂ ਰਿਕਾਰਡ ਬਣਿਆ ਹੈ। ਇਕ ਸਮੇਂ ਓਪਨਹਾਈਮਰ ਪਰਿਵਾਰ ਦੀ ਮਲਕੀਅਤ ਰਹੀ ਪਿੰਕ ਲੈਗੇਸੀ (ਡਾਇਮੰਡ) ਨੂੰ ਸਵਿੱਚ ਸਵਾਚ ਸਮੂਹ ਦੇ ਹਿੱਸੇ ਅਮਰੀਕੀ ਲਗਜ਼ਰੀ ਬ੍ਰਾਂਡ ਹੈਰੀ

pink diamondpink diamond

ਵਿੰਸਟ ਨੇ ਆਪਣੇ ਨਾਮ ਕਰ ਲਿਆ ਹੈ। ਓਪਨਹਾਈਮਰ ਪਰਿਵਾਰ ਨੇ ਦਹਾਕਿਆਂ ਤਕ ਡੀ. ਬੀਅਰਜ਼ ਹੀਰਾ ਖਾਨ ਕੰਪਨੀ ਚਲਾਈ ਸੀ। ਤੁਹਾਨੂੰ ਦੱਸ ਦਈਏ ਕਿ ਇਹ ਹੀਰਾ 100 ਸਾਲ ਪਹਿਲਾਂ ਦੱਖਣੀ ਅਫਰੀਕਾ ਦੀ ਇਕ ਖਾਨ 'ਚੋਂ ਮਿਲਿਆ ਸੀ। ਯੂਰਪ 'ਚ ਕ੍ਰਿਸਟੀਜ ਦੇ ਮੁਖੀ ਫ੍ਰਾਂਕੋਇਜ ਕੁਰੀਅਲ ਨੇ ਕਿਹਾ,''ਪ੍ਰਤੀ ਕੈਰਟ 26 ਲੱਖ ਡਾਲਰ, ਕਿਸੇ ਡਾਇਮੰਡ ਦੀ ਪ੍ਰਤੀ ਕੈਰਟ ਦਾ ਇਹ ਵਰਲਡ ਰਿਕਾਰਡ ਹੈ।''

pink diamondpink diamond

ਉਨ੍ਹਾਂ ਨੇ ਕਿਹਾ ਕਿ ਇਹ ਪੱਥਰ ਮੇਰੇ ਲਈ ਹੀਰਿਆਂ ਦਾ 'ਲਿਓਨਾਰਡੋ ਦਾ ਵਿੰਚੀ' ਹੈ। ਇਸ ਹੀਰੇ ਦੇ ਖਰੀਦਦਾਰਾਂ ਨੇ ਇਸ ਦਾ ਨਾਮ 'ਵਿੰਸਟਨ ਪਿੰਕ ਲੈਗੇਸੀ' ਰੱਖ ਲਿਆ। ਕ੍ਰਿਸਟੀਜ ਦੇ ਗਹਿਣਿਆਂ ਲਈ ਕੌਮਾਂਤਰੀ ਮੁਖੀ ਰਾਹੁਲ ਕੜਕਿਆ ਨੇ 'ਪਿੰਕ ਲੈਗੇਸੀ' ਨੂੰ ਦੁਨੀਆ ਦੇ ਸਭ ਤੋਂ ਵਧੀਆ ਹੀਰਿਆਂ 'ਚੋਂ ਇਕ ਦੱਸਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement