ਪ੍ਰਿੰਸ ਹੈਰੀ ਅਤੇ ਮੇਘਨ ਮਰਕਲੇ ਦੇ ਵਿਆਹ 'ਤੇ ਸੱਦੀ ਗਈ ਭਾਰਤੀ ਖ਼ਾਨਸਾਮਾ
Published : Apr 14, 2018, 1:24 am IST
Updated : Apr 14, 2018, 1:27 am IST
SHARE ARTICLE
Prince Harry
Prince Harry

ਇਹ ਦੇਖ ਕੇ ਉਨ੍ਹਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।ਬ੍ਰਿਟੇਨ ਵਿਚ ਜੰਮੀ ਪੰਜਾਬੀ ਮਾਤਾ-ਪਿਤਾ ਦੀ ਬੱਚੀ ਰੋਸੀ ਗਿੰਡੇ (34) ਉਨ੍ਹਾਂ 1200 ਆਮ ਲੋਕਾਂ 'ਚੋਂ ਹੈ

ਭਾਰਤੀ ਮੂਲ ਦੀ ਇਕ ਮਸ਼ਹੂਰ ਖਾਨਸਾਮਾ ਅਤੇ ਸਮਾਜਕ ਉਦਮੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਜ ਪਰਵਾਰ ਤੋਂ ਇਕ ਲਿਫ਼ਾਫ਼ਾ ਮਿਲਿਆ ਅਤੇ ਜਦੋਂ ਉਨ੍ਹਾਂ ਨੇ ਖੋਲ੍ਹਿਆ ਤਾਂ ਉਸ ਵਿਚ ਅਗਲੇ ਮਹੀਨੇ ਹੋਣ ਵਾਲੇ ਪ੍ਰਿੰਸ ਹੈਰੀ ਅਤੇ ਮੇਘਨ ਮਰਕਲੇ ਦੇ ਵਿਆਹ ਦਾ ਸੱਦਾ ਦੇਖਿਆ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਉਨ੍ਹਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।ਬ੍ਰਿਟੇਨ ਵਿਚ ਜੰਮੀ ਪੰਜਾਬੀ ਮਾਤਾ-ਪਿਤਾ ਦੀ ਬੱਚੀ ਰੋਸੀ ਗਿੰਡੇ (34) ਉਨ੍ਹਾਂ 1200 ਆਮ ਲੋਕਾਂ 'ਚੋਂ ਹੈ ਜਿਨ੍ਹਾਂ ਨੂੰ ਅਪਣੇ ਭਾਈਚਾਰੇ ਵਿਚ ਸ਼ਾਨਦਾਰ ਯੋਗਦਾਨ ਲਈ ਇਸ ਵਿਆਹ ਵਿਚ ਸੱਦਿਆ ਗਿਆ। ਗਿੰਡੇ ਕਾਰੋਬਾਰੀ ਇਕਾਈ 'ਮਿਸ ਮੈਕਰੋਨ' ਦੀ ਸੰਸਥਾਪਕ ਹੈ।

KhansamaKhansama

ਇਹ ਇਕਾਈ ਨਾ ਸਿਰਫ਼ ਮੈਕਾਰੋਨਸ ਬਿਸਕੁਟ ਬਣਾਉਂਦੀ ਹੈ ਸਗੋਂ ਅਪਣਾ ਲਾਭ ਨੌਜਵਾਨਾਂ ਦੇ ਰੁਜ਼ਗਾਰ ਸਿਖਲਾਈ ਦੇ ਮੌਕਿਆਂ 'ਤੇ ਵੀ ਇਸਤੇਮਾਲ ਕਰਦੀ ਹੈ। ਜਦੋਂ ਪਿਛਲੇ ਮਹੀਨੇ ਰਾਜ ਪਰਵਾਰ ਦੇ ਲੋਕ ਬਰਮਿੰਘਮ ਪਹੁੰਚੇ ਸਨ, ਉਦੋਂ ਉਨ੍ਹਾਂ ਨੇ ਉਨ੍ਹਾਂ ਦੇ ਬਿਸਕੁਟ ਦਾ ਸਵਾਦ ਚੱਖਿਆ ਅਤੇ ਉਨ੍ਹਾਂ ਦੇ ਉਦਮ ਤੋਂ ਪ੍ਰਭਾਵਤ ਹੋਏ ਸਨ। ਗਿੰਡੇ ਨੇ ਕਿਹਾ, 'ਇਹ ਸੱਦਾ ਪਾਉਣਾ ਅਤੇ ਇਸ ਤਰ੍ਹਾਂ ਦੀ ਪਛਾਣ ਮਿਲਣਾ ਅਸਲੀਅਤ ਵਿਚ ਰੋਮਾਂਚਕ ਹੈ। ਉਹ ਉਨ੍ਹਾਂ ਸੰਗਠਨਾਂ ਨੂੰ ਇਕ ਪਛਾਣ ਦੇਣ ਲਈ ਇਸ ਮੌਕੇ ਦਾ ਇਸਤੇਮਾਲ ਕਰ ਰਹੀ ਹੈ ਜੋ ਅਪਣੇ ਭਾਈਚਾਰਿਆਂ ਵਿਚ ਸੁਧਾਰ ਲਈ ਕੰਮ ਕਰ ਰਹੇ ਹਨ, ਇਹ ਗੱਲ ਬਹੁਤ ਚੰਗੀ ਹੈ।' (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement