ਟਰੰਪ ਨੂੰ ਬੈਨ ਕਰਨ ‘ਤੇ ਬੋਲੇ ਟਵਿਟਰ ਦੇ CEO, ‘ਅਜਿਹਾ ਕਰਨ ‘ਤੇ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ’
Published : Jan 14, 2021, 10:36 am IST
Updated : Jan 14, 2021, 10:36 am IST
SHARE ARTICLE
Twitter chief says Trump ban was right decision
Twitter chief says Trump ban was right decision

ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਟਰੰਪ ਦੇ ਅਕਾਊਂਟ ਨੂੰ ਬੈਨ ਕਰਨ ਤੋਂ ਬਾਅਦ ਸਾਹਮਣੇ ਰੱਖੀ ਅਪਣੀ ਗੱਲ

ਵਾਸ਼ਿੰਗਟਨ: ਟਵਿਟਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਬੈਨ ਕਰਨ ਤੋਂ ਬਾਅਦ ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਅਪਣੀ ਗੱਲ ਸਾਹਮਣੇ ਰੱਖੀ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਜਿਹਾ ਕਰਨ ‘ਤੇ ਉਹਨਾਂ ਨੂੰ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ ਪਰ ਇਹ ਜ਼ਰੂਰੀ ਸੀ।

Jack DorseyJack Dorsey

ਜੈਕ ਡੋਰਸੀ ਨੇ ਟਵੀਟ ‘ਚ ਲਿਖਿਆ, ‘ ਡੋਨਾਲਡ ਟਰੰਪ ਨੂੰ ਟਵਿਟਰ ਤੋਂ ਬੈਨ ਕਰਨ ‘ਤੇ ਮੈਂ ਜਸ਼ਨ ਨਹੀਂ ਮਨਾ ਰਿਹਾ ਜਾਂ ਮੈਨੂੰ ਇਸ ‘ਤੇ ਮਾਣ ਨਹੀਂ ਹੈ। ਚੇਤਾਵਨੀ ਤੋਂ ਬਾਅਦ ਹੀ ਅਸੀਂ ਇਹ ਕਾਰਵਾਈ ਕੀਤੀ ਹੈ। ਅਸੀਂ ਟਵਿਟਰ ਅਤੇ ਬਾਹਰੀ ਤੌਰ ‘ਤੇ ਸੁਰੱਖਿਆ ਦੇ ਖਤਰਿਆਂ ਦੇ ਅਧਾਰ ‘ਤੇ ਸਭ ਤੋਂ ਵਧੀਆ ਜਾਣਕਾਰੀ ਦੇ ਨਾਲ ਇਕ ਫੈਸਲਾ ਲਿਆ। ਕੀ ਇਹ ਸਹੀ ਸੀ?’

ਉਹਨਾਂ ਨੇ ਅੱਗੇ ਲਿਖਿਆ, ‘ਮੇਰਾ ਮੰਨਣਾ ਹੈ ਕਿ ਟਵਿਟਰ ਲਈ ਇਹ ਸਹੀ ਫੈਸਲਾ ਸੀ। ਅਸੀਂ ਇਕ ਅਸਧਾਰਣ ਤੇ ਅਸਥਿਰ ਹਲਾਤ ਦਾ ਸਾਹਮਣਾ ਕੀਤਾ, ਜਿਸ ਵਿਚ ਸਾਨੂੰ ਜਨਤਕ ਸੁਰੱਖਿਆ ‘ਤੇ ਅਪਣੇ ਸਾਰੇ ਕਾਰਜਾਂ ਉੱਤੇ ਧਿਆਨ ਕੇਂਦਰਤ ਕਰਨ ਲਈ ਮਜਬੂਰ ਹੋਣਾ ਪਿਆ। ਆਨਲਾਈਨ ਭਾਸ਼ਣ ਦੇ ਨਤੀਜੇ ਵਜੋਂ ਹੋਣ ਵਾਲਾ ਨੁਕਸਾਨ ਅਸਲ ਹੈ ਜੋ ਸਾਡੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਸਰਵਉੱਚ ਹੈ’।

Donald TrumpDonald Trump

ਜ਼ਿਕਰਯੋਗ ਹੈ ਕਿ  ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਬੀਤੇ ਹਫ਼ਤੇ ਕੈਪੀਟਲ ਹਿੱਲ ਵਿਚ ਹੋਈ ਹਿੰਸਾ ਵਿਚ ਬਗ਼ਾਵਤ ਭੜਕਾਉਣ ਦੇ ਦੋਸ਼ 'ਚ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਦੇ ਚਲਦਿਆਂ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਤੇ ਯੂਟਿਊਬ ਨੇ ਨਾਗਰਿਕ ਸੁਰੱਖਿਆ ਦਾ ਹਵਾਲਾ ਦਿੰਦਿਆਂ ਟਰੰਪ ‘ਤੇ ਪਾਬੰਦੀ ਲਗਾ ਦਿੱਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement