ਅਮਰੀਕਾ : ਫਲੋਰੈਂਸ ਤੂਫਾਨ ਦੇ ਰਸਤੇ 'ਚ 6 ਨਿਊਕਲਿਅਰ ਪਲਾਂਟ, ਤਬਾਹੀ ਦਾ ਖ਼ਤਰਾ ? 
Published : Sep 13, 2018, 11:59 am IST
Updated : Sep 13, 2018, 11:59 am IST
SHARE ARTICLE
Florence may be Carolinas' 'storm of a lifetime'
Florence may be Carolinas' 'storm of a lifetime'

ਅਮਰੀਕਾ ਵਿਚ ਫਲੋਰੈਂਸ ਤੂਫਾਨ ਦੀ ਦਸਤਕ ਨੂੰ ਲੈ ਕੇ ਕੁੱਝ ਥਾਵਾਂ 'ਤੇ ਐਮਰਜੈਂਸੀ ਦਾ ਐਲਾਨ ਕਰ ਦਿਤਾ ਗਿਆ ਹੈ। ਸ਼੍ਰੇਣੀ - 5 ਦੇ ਤੂਫਾਨ ਫਲੋਰੈਂਸ ਦੇ ਚਲਦੇ ਵਰਜੀਨਿਆ...

ਵਾਸ਼ਿੰਗਟਨ : ਅਮਰੀਕਾ ਵਿਚ ਫਲੋਰੈਂਸ ਤੂਫਾਨ ਦੀ ਦਸਤਕ ਨੂੰ ਲੈ ਕੇ ਕੁੱਝ ਥਾਵਾਂ 'ਤੇ ਐਮਰਜੈਂਸੀ ਦਾ ਐਲਾਨ ਕਰ ਦਿਤਾ ਗਿਆ ਹੈ। ਸ਼੍ਰੇਣੀ - 5 ਦੇ ਤੂਫਾਨ ਫਲੋਰੈਂਸ ਦੇ ਚਲਦੇ ਵਰਜੀਨਿਆ, ਨਾਰਥ ਅਤੇ ਸਾਉਥ ਕੈਰਲਾਇਨਾ ਦੇ ਕਿਨਾਰੀ ਇਲਾਕਿਆਂ ਤੋਂ 15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਘਰ ਖਾਲੀ ਕਰ ਸੁਰੱਖਿਅਤ ਥਾਵਾਂ 'ਤੇ ਜਾਣ ਨੂੰ ਕਿਹਾ ਗਿਆ ਹੈ। ਇਸ ਤੂਫਾਨ ਨਾਲ ਇਕ ਮਹਾਵਿਨਾਸ਼ ਦਾ ਇਕ ਖ਼ਤਰਾ ਵੀ ਮੰਡਰਾ ਰਿਹਾ ਹੈ। ਰਿਪੋਰਟ ਦੇ ਮੁਤਾਬਕ ਜਿਸ ਰਸਤੇ ਤੋਂ ਫਲੋਰੈਂਸ ਤੂਫਾਨ ਅੱਗੇ ਵੱਧ ਰਿਹਾ ਹੈ ਉਸ ਉਤੇ 6 ਨਿਊਕਲਿਅਰ ਪਾਵਰ ਪਲਾਂਟ ਹਨ।

Florence may be Carolinas' 'storm of a lifetime'Florence may be Carolinas' 'storm of a lifetime'

ਰਿਪੋਰਟ ਦੇ ਮੁਤਾਬਕ ਫੈਡਰਲ ਅਧਿਕਾਰੀਆਂ ਨੂੰ ਭਰੋਸਾ ਹੈ ਕਿ ਇਹ ਸਾਰੇ ਨਿਊਕਲਿਅਰ ਪਾਵਰ ਪਲਾਂਟ ਸੁਰਖਿਅਤ ਹਨ। ਹਾਲਾਂਕਿ ਕੁੱਝ ਮਾਹਰ ਉਨ੍ਹਾਂ ਦੇ ਦਾਅਵਿਆਂ ਉਤੇ ਸ਼ੱਕ ਕਰ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਤੂਫਾਨ ਦੀ ਵਜ੍ਹਾ ਨਾਲ ਆਉਣ ਵਾਲੇ ਹੜ੍ਹ ਅਤੇ ਤੇਜ ਮੀਂਹ ਉਨ੍ਹਾਂ ਦੇ ਸੁਰਖਿਆਕਵਚ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਸਾਰੇ 6 ਨਿਊਕਲਿਅਰ ਪਾਵਰ ਪਲਾਂਟ ਨਾਰਥ ਅਤੇ ਸਾਉਥ ਕੈਰਲਾਇਨਾ ਵਿਚ ਸਥਿਤ ਹਨ। ਇਸ ਨਿਊਕਲਿਅਰ ਪਾਵਰ ਪਲਾਂਟਸ ਦਾ ਮਾਲਿਕ ਡਿਊਕ ਐਨਰਜੀ ਨਾਮ ਦੀ ਕੰਪਨੀ ਹੈ। ਇਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਾਵਰ ਪਲਾਂਟਸ ਨੂੰ ਕੋਈ ਖ਼ਤਰਾ ਨਹੀਂ ਹੈ।

Florence may be Carolinas' 'storm of a lifetime'Florence may be Carolinas' 'storm of a lifetime'

ਹਾਲਾਂਕਿ ਵਿਗਿਆਨੀਆਂ, ਮਾਹਰਾਂ ਅਤੇ ਕਾਰਕੁੰਨਾਂ ਦੀ ਚਿੰਤਾ ਦੇ ਵੱਖ ਕਾਰਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਪਾਵਰ ਪਲਾਂਟਸ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਪਬਲਿਕ ਡੋਮੇਨ ਵਿਚ ਜ਼ਿਆਦਾ ਜਾਣਕਾਰੀ ਨਹੀਂ ਹੈ। ਉਧਰ, ਖਬਰਾਂ ਮੁਤਾਬਕ, ਫਲੋਰੈਂਸ ਤੂਫਾਨ ਦੇ ਇਸ ਹਫ਼ਤੇ ਦੇ ਅੰਤ ਤੱਕ ਪੁੱਜਣ ਦੇ ਲੱਛਣ ਹਨ। ਤੂਫਾਨੀ ਹਵਾਵਾਂ 140 ਮੀਲ (220 ਕਿਲੋਮੀਟਰ) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ ਅਤੇ ਬੇਹੱਦ ਖਤਰਨਾਕ ਸ਼੍ਰੇਣੀ - 4 ਦੀ ਬਣੀਆਂ ਹੋਈਆਂ ਹਨ ਕਿਉਂਕਿ ਇਹ ਅਮਰੀਕਾ ਦੇ ਪੁਰਾਣੇ ਤਟਾਂ, ਖਾਸ ਕਰ ਕੇ ਨਾਰਥ ਅਤੇ ਸਾਉਥ ਕੈਰਲਾਇਨਾ ਵਿਚ ਪਹੁੰਚ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement