ਕੀਨੀਆ ’ਚ ਹੜ੍ਹ ਕਾਰਨ 13 ਲੋਕਾਂ ਦੀ ਮੌਤ, 15,000 ਬੇਘਰ 
Published : Apr 13, 2024, 4:25 pm IST
Updated : Apr 13, 2024, 4:25 pm IST
SHARE ARTICLE
Flooding
Flooding

ਮਾਰਚ ਦੇ ਅੱਧ ਤੋਂ ਦੇਸ਼ ਭਰ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਬੇਘਰ ਹੋਏ ਲਗਭਗ 15,000 ਲੋਕ ਸ਼ਾਮਲ ਹਨ

ਨੈਰੋਬੀ: ਕੀਨੀਆ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 15,000 ਲੋਕ ਬੇਘਰ ਹੋ ਗਏ। ਮੌਸਮ ਵਿਗਿਆਨੀਆਂ ਨੇ ਜੂਨ ਤਕ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। 

ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫਤਰ ਨੇ ਵੀਰਵਾਰ ਨੂੰ ਕੀਨੀਆ ਰੈੱਡ ਕਰਾਸ ਸੁਸਾਇਟੀ ਦੇ ਹਵਾਲੇ ਨਾਲ ਕਿਹਾ ਕਿ ਮੀਂਹ ਨਾਲ ਲਗਭਗ 20,000 ਲੋਕ ਪ੍ਰਭਾਵਤ ਹੋਏ ਹਨ। ਇਸ ਵਿਚ ਮਾਰਚ ਦੇ ਅੱਧ ਤੋਂ ਦੇਸ਼ ਭਰ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਬੇਘਰ ਹੋਏ ਲਗਭਗ 15,000 ਲੋਕ ਸ਼ਾਮਲ ਹਨ। 

ਪੂਰਬੀ ਅਫਰੀਕਾ ਦੇ ਇਸ ਦੇਸ਼ ’ਚ ਪਿਛਲੇ ਬਰਸਾਤ ਦੇ ਮੌਸਮ ’ਚ ਆਏ ਹੜ੍ਹਾਂ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ। ਕੀਨੀਆ ਰੈੱਡ ਕਰਾਸ ਸੋਸਾਇਟੀ ਨੇ ਦਸਿਆ ਕਿ ਉੱਤਰੀ ਕੀਨੀਆ ਦੇ ਗਾਰਿਸਾ ਰੋਡ ਸਮੇਤ ਪੰਜ ਪ੍ਰਮੁੱਖ ਸੜਕਾਂ ਹੜ੍ਹਾਂ ਨਾਲ ਕੱਟੀਆਂ ਗਈਆਂ ਹਨ, ਜਿੱਥੇ ਮੰਗਲਵਾਰ ਨੂੰ 51 ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਵਹਿ ਗਈ। ਸਾਰੇ ਮੁਸਾਫ਼ਰਾਂ ਨੂੰ ਬਚਾ ਲਿਆ ਗਿਆ। 

ਕੀਨੀਆ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਲਾਮੂ ਤਾਨਾ ਨਦੀ ਅਤੇ ਗਾਰਿਸਾ ਕਾਊਂਟੀਆਂ ਦੇ ਵਸਨੀਕਾਂ ਨੂੰ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅਪ੍ਰੈਲ ਦੇ ਅਖੀਰ ਤਕ ਬਰਸਾਤ ਦਾ ਮੌਸਮ ਅਪਣੇ ਸਿਖਰ ’ਤੇ ਪਹੁੰਚਣ ਦੀ ਉਮੀਦ ਹੈ ਅਤੇ ਜੂਨ ’ਚ ਮੀਂਹ ਘਟਣਾ ਸ਼ੁਰੂ ਹੋ ਜਾਵੇਗਾ।

Tags: kenya

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement