Nigeria News : ਨਾਈਜੀਰੀਆ ਵਿਚ ਗ਼ਲਤੀ ਨਾਲ ਨਾਗਰਿਕਾਂ 'ਤੇ ਹਵਾਈ ਹਮਲਾ, 16 ਦੀ ਮੌਤ
Published : Jan 13, 2025, 11:48 am IST
Updated : Jan 13, 2025, 11:48 am IST
SHARE ARTICLE
Air strike on civilians by mistake in Nigeria, 16 killed Latest News in Punjabi
Air strike on civilians by mistake in Nigeria, 16 killed Latest News in Punjabi

Nigeria News : ਪਾਇਲਟ ਨੇ ਸਥਾਨਕ ਲੋਕਾਂ ਨੂੰ ਅਪਰਾਧੀ ਗਰੋਹ ਸਮਝ ਕੇ ਕੀਤੀ ਗੋਲੀਬਾਰੀ 

Air strike on civilians by mistake in Nigeria, 16 killed Latest News in Punjabi : ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿਚ ਐਤਵਾਰ ਨੂੰ ਇਕ ਫ਼ੌਜੀ ਹਵਾਈ ਹਮਲੇ ਵਿਚ 16 ਲੋਕ ਮਾਰੇ ਗਏ। ਸੂਤਰਾਂ ਅਨੁਸਾਰ, ਇਕ ਪਾਇਲਟ ਨੇ ਗ਼ਲਤੀ ਨਾਲ ਸਥਾਨਕ ਲੋਕਾਂ ਦੀ ਰਖਿਆ ਫ਼ੋਰਸ ਨੂੰ ਇਕ ਅਪਰਾਧੀ ਗਰੋਹ ਸਮਝ ਲਿਆ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਾਈਜੀਰੀਆਈ ਫ਼ੌਜ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਅਪਰਾਧਕ ਗਰੋਹਾਂ ਨਾਲ ਲੜ ਰਹੀ ਹੈ। ਉਨ੍ਹਾਂ ਨੂੰ ਸਥਾਨਕ ਤੌਰ 'ਤੇ ਡਾਕੂ ਕਿਹਾ ਜਾਂਦਾ ਹੈ। ਇਹ ਲੜਾਕੇ ਪਿੰਡਾਂ 'ਤੇ ਹਮਲਾ ਕਰਦੇ ਹਨ, ਫਿਰੌਤੀ ਲਈ ਲੋਕਾਂ ਨੂੰ ਅਗ਼ਵਾ ਕਰਦੇ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੰਦੇ ਹਨ। ਇਸ ਕਰ ਕੇ, ਇੱਥੇ ਰਹਿਣ ਵਾਲੇ ਆਮ ਲੋਕ ਵੀ ਸਵੈ-ਰਖਿਆ ਵਿਚ ਬੰਦੂਕਾਂ ਅਪਣੇ ਕੋਲ ਰਖਦੇ ਹਨ ਅਤੇ ਲੋੜ ਪੈਣ ’ਤੇ ਅਪਰਾਧੀਆਂ ਨੂੰ ਇਲਾਕਿਆਂ ਵਿਚੋਂ ਭਜਾ ਦਿੰਦੇ ਹਨ।

ਸ਼ਨਿਚਰਵਾਰ ਨੂੰ ਵੀ, ਡਾਕੂਆਂ ਨੇ ਜ਼ਮਫਾਰਾ ਦੇ ਡਾਂਗਬੇ ਪਿੰਡ 'ਤੇ ਹਮਲਾ ਕੀਤਾ ਅਤੇ ਕਈ ਜਾਨਵਰਾਂ ਨੂੰ ਲੁੱਟ ਲਿਆ। ਇਸ ਤੋਂ ਬਾਅਦ, ਪਿੰਡ ਵਾਸੀਆਂ ਨੇ ਉਨ੍ਹਾਂ 'ਤੇ ਬੰਦੂਕਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਕੱਢ ਦਿਤਾ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਤੁੰਗਰ ਕਾਰਾ ਪਿੰਡ ਨੇੜੇ ਲੜਾਕੂ ਜਹਾਜ਼ ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿਤੀ।

ਐਮਨੈਸਟੀ ਇੰਟਰਨੈਸ਼ਨਲ ਨੇ ਮਰਨ ਵਾਲਿਆਂ ਦੀ ਗਿਣਤੀ 20 ਦੱਸੀ ਹੈ। ਨਾਈਜੀਰੀਆਈ ਅਧਿਕਾਰੀਆਂ ਨੂੰ ਹਵਾਈ ਹਮਲੇ ਦੀ ਤੁਰਤ ਅਤੇ ਨਿਰਪੱਖ ਜਾਂਚ ਕਰਨ ਲਈ ਕਿਹਾ ਗਿਆ ਹੈ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ 2023 ਵਿੱਚ, ਨਾਈਜੀਰੀਆਈ ਫ਼ੌਜ ਨੇ ਉੱਤਰ-ਪੱਛਮੀ ਕਡੂਨਾ ਰਾਜ ਵਿਚ ਇਕ ਧਾਰਮਕ ਇਕੱਠ 'ਤੇ ਗ਼ਲਤੀ ਨਾਲ ਗੋਲੀਬਾਰੀ ਕਰ ਦਿਤੀ ਸੀ, ਜਿਸ ਵਿੱਚ 85 ਲੋਕ ਮਾਰੇ ਗਏ। 

(For more Punjabi news apart from Air strike on civilians by mistake in Nigeria, 16 killed Latest News in Punjabi stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement