ਨਾਈਜੀਰੀਆ : ਤੇਲ ਦਾ ਟੈਂਕਰ ਪਲਟਣ ਤੋਂ ਬਾਅਦ ਵਿਸਫੋਟ, ਦਰਜਨਾਂ ਦੀ ਮੌਤ
Published : Jan 12, 2019, 5:00 pm IST
Updated : Jan 12, 2019, 5:00 pm IST
SHARE ARTICLE
Oil Tanker Accident
Oil Tanker Accident

ਨਾਈਜੀਰੀਆ ਵਿਚ ਤੇਲ ਨਾਲ ਭਰੇ ਇਕ ਟੈਂਕਰ ਦੇ ਪਲਟਣ ਤੋਂ ਬਾਅਦ ਹੋਏ ਵਿਸਫੋਟ ਵਿਚ ਦਰਜਨਾਂ ਲੋਕਾਂ ਦੀ ਮੌਤ ਦਾ ਸੰਦੇਹ ਹੈ। ਟੈਂਕਰ ਵਿਚੋਂ ਵਗ ਰਹੇ ਤੇਲ ਨੂੰ ਜਮਾਂ ਕਰਨ...

ਨਾਈਜੀਰੀਆ : ਨਾਈਜੀਰੀਆ ਵਿਚ ਤੇਲ ਨਾਲ ਭਰੇ ਇਕ ਟੈਂਕਰ ਦੇ ਪਲਟਣ ਤੋਂ ਬਾਅਦ ਹੋਏ ਵਿਸਫੋਟ ਵਿਚ ਦਰਜਨਾਂ ਲੋਕਾਂ ਦੀ ਮੌਤ ਦਾ ਸੰਦੇਹ ਹੈ। ਟੈਂਕਰ ਵਿਚੋਂ ਵਗ ਰਹੇ ਤੇਲ ਨੂੰ ਜਮਾਂ ਕਰਨ ਲਈ ਲੋਕ ਇਕੱਠੇ ਹੋਏ ਸਨ। ਪੁਲਿਸ ਦੇ ਬੁਲਾਰੇ ਇਰੇਨਾ ਉਗਬੋ ਨੇ ਨਿਊਜ਼ ਏਜੰਸੀ 'ਦ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਕ੍ਰਾਸ ਰੀਵਰ ਰਾਜ ਦੇ ਓਡੁਕਪਾਨੀ ਵਿਚ ਹੋਏ ਵਿਸਫੋਟ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 22 ਲੋਕ ਬੁਰੀ ਤਰ੍ਹਾਂ ਝੁਲਸ ਗਏ ਪਰ ਉੱਥੋਂ  ਦੇ ਨਿਵਾਸੀ ਲਾਸ਼ਾਂ ਦੀ ਗਿਣਤੀ 60 ਤੱਕ ਦੱਸ ਰਹੇ ਹਨ।

ਇਸ ਘਟਨਾ ਦੇ ਸਾਹਮਣੇ ਦੇਖਣ ਵਾਲਾ ਰਿਚਰਡ ਜਾਨਸਨ ਨੇ ਕਿਹਾ ਕਿ ਕਈ ਲੋਕ ਬੁਰੀ ਤਰ੍ਹਾਂ ਨਾਲ ਸੜ੍ਹ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਦਰਜਨ ਲੋਕ ਬਾਲਣ ਜਮਾਂ ਕਰ ਰਹੇ ਸਨ ਅਤੇ ਉਨ੍ਹਾਂ ਵਿਚੋਂ ਕਿਸੇ ਦੀ ਵੀ ਬਚਨ ਦੀ ਆਸ ਨਹੀਂ ਹੈ। ਜਾਨਸਨ ਨੇ ਸ਼ੱਕ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ, ਬਾਲਣ ਨੂੰ ਪੰਪ ਕਰਕੇ ਜਮਾਂ ਕਰਨ ਦੇ ਉਦੇਸ਼ ਤੋਂ ਲਿਆਏ ਗਏ ਬਿਜਲੀ ਦੇ ਜਨਰੇਟਰ ਨਾਲ ਅੱਗ ਲਗੀ ਹੋਵੇ। ਨਾਈਜੀਰੀਆ ਵਿਚ ਹਾਲ ਦੇ ਸਾਲਾਂ ਵਿਚ ਇਸੇ ਤਰ੍ਹਾਂ ਦੀ ਦੁਰਘਟਨਾ ਵਿਚ ਕਈ ਲੋਕਾਂ ਦੀ ਮੌਤ ਹੋਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement