ਪਾਕਿਸਤਾਨ ਵਿਚ ਪ੍ਰਭਾਵਸ਼ਾਲੀ ਮੌਲਾਨਾ ਦੀ ਗੋਲੀ ਮਾਰ ਕੇ ਹਤਿਆ
Published : Oct 11, 2020, 11:07 pm IST
Updated : Oct 11, 2020, 11:07 pm IST
SHARE ARTICLE
image
image

ਡਰਾਈਵਰ ਦੀ ਵੀ ਗੋਲੀਆਂ ਲੱਗਣ ਨਾਲ ਮੌਤ

ਕਰਾਚੀ, 11 ਅਕਤੂਬਰ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਪ੍ਰਭਾਵਸ਼ਾਲੀ ਸੁੰਨੀ ਮੌਲਾਨਾ ਅਤੇ ਉਸ ਦੇ ਵਾਹਨ ਚਾਲਕ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ। ਪੁਲਿਸ ਅਧਿਕਾਰੀਆਂ ਅਨੁਸਾਰ ਕਰਾਚੀ ਦੇ ਜਾਮੀਆ ਫ਼ਾਰੂਕੀਆ ਮਦਰਸੇ ਦੇ ਪ੍ਰਮੁਖ ਮੌਲਾਨਾ ਡਾਕਟਰ ਆਦਿਲ ਖ਼ਾਨ ਨੂੰ ਸਨਿਚਰਵਾਰ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ।

imageimage


 ਖ਼ਾਨ ਸ਼ਾਹ ਫ਼ੈਸਲ ਕਲੋਨੀ ਵਿਚ ਸਥਿਤ ਮਦਰਸੇ ਜਾਮੀਆ ਫ਼ਾਰੂਕੀਆ ਦੇ ਸੰਸਥਾਪਕ ਮਸ਼ਹੂਰ ਵਿਦਵਾਨ ਮੌਲਾਨਾ ਸਲੀਮੁੱਲਾ ਖ਼ਾਨ ਦੇ ਬੇਟੇ ਸਨ। ਜਾਮੀਆ ਫ਼ਾਰੂਕੀਆ ਦੇਵਬੰਦੀ ਪੰਥ ਦੀ ਸੁੰਨੀ ਮੁਸਲਿਮ ਬਰਾਂਚਾਂ ਦੀ ਪਾਲਣਾ ਕਰਦੇ ਸਨ।


ਪੁਲਿਸ ਦੇ ਬਿਆਨ ਅਨੁਸਾਰ ਖ਼ਾਨ ਨੂੰ ਲਿਜਾ ਰਹੀ ਕਾਰ ਜਦੋਂ ਸ਼ਾਹ ਫ਼ੈਸਲ ਕਲੋਨੀ ਵਿਚ ਇਕ ਸ਼ਾਪਿੰਗ ਸੈਂਟਰ ਨੇੜੇ ਰੁਕੀ, ਤਾਂ ਦੋਪਹੀਆ ਵਾਹਨ 'ਤੇ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਪਾਕਿ ਮੀਡੀਆ ਨੇ ਹਸਪਤਾਲ ਦੀ ਬੁਲਾਰੀ ਅੰਜੁਮ ਰਿਜ਼ਵੀ ਦੇ ਹਵਾਲੇ ਨਾਲ ਕਿਹਾ ਕਿ ਖ਼ਾਨ ਨੂੰ ਲਿਆਕਤ ਨੈਸ਼ਨਲ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।
 ਉਨ੍ਹਾਂ ਦੇ ਵਾਹਨ ਚਾਲਕ ਨੂੰ ਜਿੰਨਾਂਹ ਪੋਸਟ ਗਰੈਜੂਏਟ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਵੀ ਮੌਤ ਹੋ ਗਈ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement