ਅਮਰੀਕਾ ’ਚ 25,00,000 ਡਾਲਰ ਦੀ ਭੰਗ ਵੇਚਦਾ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ
Published : Jun 11, 2020, 11:29 am IST
Updated : Jun 11, 2020, 11:29 am IST
SHARE ARTICLE
File Photo
File Photo

ਅਮਰੀਕਾ ਵਿਚ ਭਾਰਤੀ ਨਾਗਰਿਕ ਨੌਜਵਾਨ ਨੂੰ ਵੱਡੀ ਮਾਤਰਾ ’ਚ ਮੈਰੀਜੁਆਨਾ ਯਾਨੀ ਕਿ ਭੰਗ ਦੀ ਤਸਕਰੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ

ਵਾਸ਼ਿੰਗਟਨ, 10 ਜੂਨ : ਅਮਰੀਕਾ ਵਿਚ ਭਾਰਤੀ ਨਾਗਰਿਕ ਨੌਜਵਾਨ ਨੂੰ ਵੱਡੀ ਮਾਤਰਾ ’ਚ ਮੈਰੀਜੁਆਨਾ ਯਾਨੀ ਕਿ ਭੰਗ ਦੀ ਤਸਕਰੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਸ਼ਨਾਖ਼ਤ 21 ਸਾਲਾ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਉਸ ਕੋਲੋਂ ਬਰਾਮਦ ਨਸ਼ੇ ਦੀ ਕੀਮਤ ਤਕਰੀਬਨ 25,00,000 ਅਮਰੀਕੀ ਡਾਲਰ ਹੈ। 
ਸਹਾਇਕ ਅਟਾਰਨੀ ਮਾਈਕਲ ਐਡਲਰ ਨੇ ਦਸਿਆ ਕਿ ਨਿਊਯਾਰਕ ਦੇ ਨਿਆਗਰਾ ਫਾਲਜ਼ ’ਚ ਸ਼ਾਂਤੀ ਬ੍ਰਿਜ ਪੋਰਟ ਆਫ਼ ਐਂਟਰੀ ਰਾਹੀਂ ਦਾਖ਼ਲ ਹੁੰਦੇ ਸਮੇਂ ਇਕ ਟਰੱਕ ਨੂੰ ਫੜਿਆ ਗਿਆ। ਜਾਂਚ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਟਰਾਲੇ ਦੇ ਪਿਛਲੇ ਦਰਵਾਜ਼ਿਆਂ ਨੂੰ ਸੀਲ ਨਹੀਂ ਸੀ ਕੀਤਾ ਹੋਇਆ ਸੀ ।

ਸ਼ੱਕ ਹੋਣ ’ਤੇ ਪ੍ਰੀਖਣ ਲਈ ਇਸ ਟਰਾਲੇ ਨੂੰ ਗੁਦਾਮ ਵਿਚ ਲਿਆਂਦਾ ਗਿਆ। ਮੁਢਲੀ ਜਾਂਚ ਦੌਰਾਨ ਅਧਿਕਾਰੀਆਂ ਨੇ ਦੇਖਿਆ ਕਿ ਟਰਾਲੇ ਵਿਚ ਸਮਾਨ ਦਾ ਵਜ਼ਨ ਵੱਖ-ਵੱਖ ਸੀ। ਟਰੱਕ ’ਚ ਲੱਦੀਆਂ ਚਾਰ ਸਕਿੱਡ ਪਲੇਟਾਂ ’ਚ 1,800 ਪੌਂਡ ਵਜ਼ਨ ਦੇ ਬਰਾਬਰ ਮੈਰੀਜੁਆਨਾ ਬਰਾਮਦ ਕੀਤਾ ਗਿਆ। ਇਕ ਅਮਰੀਕੀ ਵਕੀਲ ਮੁਤਾਬਕ ਟਰੱਕ ਚਾਲਕ ਅਰਸ਼ਦੀਪ ਸਿੰਘ ਨੂੰ ਜੇਕਰ ਨਸ਼ਾ ਤਸਕਰੀ ਦੇ ਇਸ ਮਾਮਲੇ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 40 ਸਾਲ ਤਕ ਦੀ ਜੇਲ੍ਹ ਅਤੇ 50 ਲੱਖ ਅਮਰੀਕੀ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement