ਪੈਰਿਸ ਰੇਲਵੇ ਸਟੇਸ਼ਨ 'ਤੇ ਅਚਾਨਕ ਇੱਕ ਹਮਲਾਵਰ ਨੇ ਮਾਰੇ ਚਾਕੂ, ਛੇ ਜ਼ਖ਼ਮੀ 
Published : Jan 11, 2023, 3:51 pm IST
Updated : Jan 11, 2023, 3:52 pm IST
SHARE ARTICLE
Image
Image

ਹਮਲਾਵਰ 'ਤੇ ਪੁਲਿਸ ਨੇ ਚਲਾਈ ਗੋਲ਼ੀ, ਹਸਪਤਾਲ ਦਾਖਲ 

 

ਪੈਰਿਸ - ਪੈਰਿਸ ਦੇ ਭੀੜ-ਭੜੱਕੇ ਵਾਲੇ ਗਾਰੇ ਡੂ ਨੋਰਡ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਸਵੇਰੇ ਇੱਕ ਵਿਅਕਤੀ ਨੇ ਬਿਨਾਂ ਕਿਸੇ ਉਕਸਾਹਟ ਦੇ ਚਾਕੂ ਨਾਲ ਹਮਲਾ ਕਰ ਕੇ ਛੇ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਫ਼ਰਾਂਸ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ।

ਗ੍ਰਹਿ ਮੰਤਰੀ ਗੇਰਾਲਡ ਡਾਰਮੇਨਿਨ ਨੇ ਘਟਨਾ ਸਥਾਨ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰ ਨੇ ਸਵੇਰੇ 6.43 ਵਜੇ ਦੇ ਕਰੀਬ 'ਤੇਜ਼ਧਾਰ ਹਥਿਆਰ' ਨਾਲ ਇੱਕ ਪੁਲਿਸ ਅਧਿਕਾਰੀ ਸਮੇਤ ਕਈ ਲੋਕਾਂ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਅਣਪਛਾਤਾ ਹਮਲਾਵਰ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ।

ਅਧਿਕਾਰੀਆਂ ਮੁਤਾਬਕ ਜ਼ਖਮੀਆਂ 'ਚ ਕਈ ਯਾਤਰੀ ਅਤੇ ਇੱਕ ਸੀਮਾ ਪੁਲਿਸ ਅਧਿਕਾਰੀ ਸ਼ਾਮਲ ਹੈ। ਡਰਮੇਨਿਨ ਨੇ ਕਿਹਾ ਕਿ ਹਮਲਾਵਰ ਨੇ ਅਧਿਕਾਰੀ ਦੀ ਪਿੱਠ ਵਿੱਚ ਚਾਕੂ ਮਾਰਿਆ ਸੀ, ਪਰ ਉਹ ਬਚ ਗਿਆ ਕਿਉਂਕਿ ਉਸ ਨੇ ਬੁਲੇਟਪਰੂਫ਼ ਜੈਕੇਟ ਪਾਈ ਹੋਈ ਸੀ।

ਇਕ ਹੋਰ ਪੀੜਤ ਦੇ ਮੋਢੇ 'ਤੇ ਗੰਭੀਰ ਸੱਟ ਲੱਗ ਗਈ ਅਤੇ ਉਸ ਨੂੰ ਐਮਰਜੈਂਸੀ ਇਲਾਜ ਲਈ ਲਿਜਾਇਆ ਗਿਆ।

ਡਰਮੇਨਿਨ ਨੇ 'ਪ੍ਰਭਾਵਸ਼ਾਲੀ ਅਤੇ ਦਲੇਰੀ ਭਰਿਆ ਜਵਾਬ' ਦੇਣ ਲਈ ਪੁਲਿਸ ਦੀ ਪ੍ਰਸ਼ੰਸਾ ਕੀਤੀ।

ਗੈਰੇ ਡੂ ਨੋਰਡ ਫ਼ਰਾਂਸ ਦੀ ਰਾਜਧਾਨੀ ਵਿੱਚ ਸਭ ਤੋਂ ਰੁੱਝੇ ਹੋਏ ਸਟੇਸ਼ਨਾਂ ਵਿੱਚੋਂ ਇੱਕ ਹੈ।

ਫ਼ਿਲਹਾਲ ਅਧਿਕਾਰੀਆਂ ਵੱਲੋਂ ਹਮਲੇ ਦੇ ਸੰਦਰਭ ਵਿੱਚ ਅੱਤਵਾਦ ਸਮੇਤ ਕਿਸੇ ਖ਼ਾਸ ਮਕਸਦ ਦਾ ਜ਼ਿਕਰ ਨਹੀਂ ਕੀਤਾ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement