ਕੈਲੀਫੋਰਨੀਆ ਵਿੱਚ 3.4 ਮਿਲੀਅਨ ਲੋਕ ਹੜ੍ਹ ਦੇ ਖ਼ਤਰੇ ਵਿੱਚ: ਹੁਣ ਤੱਕ 15 ਤੋਂ ਵੱਧ ਮੌਤਾਂ
Published : Jan 11, 2023, 1:10 pm IST
Updated : Jan 11, 2023, 1:10 pm IST
SHARE ARTICLE
3.4 million people in California at risk of flooding: more than 15 deaths so far
3.4 million people in California at risk of flooding: more than 15 deaths so far

ਬਿਨਾਂ ਬਿਜਲੀ ਤੋਂ 2.2 ਮਿਲੀਅਨ ਘਰ

 


ਕੈਲੀਫੋਰਨੀਆ - ਅਮਰੀਕਾ ਦੇ ਕੈਲੀਫੋਰਨੀਆ 'ਚ ਪਿਛਲੇ ਦੋ ਹਫਤਿਆਂ ਤੋਂ ਖਤਰਨਾਕ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। 26 ਦਸੰਬਰ ਤੋਂ ਲੈ ਕੇ ਹੁਣ ਤੱਕ 6 ਤੂਫਾਨ ਆ ਚੁੱਕੇ ਹਨ, ਜਿਨ੍ਹਾਂ 'ਚ 17 ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਾਜ ਦੀ 90% ਆਬਾਦੀ ਯਾਨੀ 3 ਕਰੋੜ 40 ਲੱਖ ਲੋਕ ਹੜ੍ਹ ਦੇ ਖ਼ਤਰੇ ਵਿੱਚ ਹਨ।

ਲਗਾਤਾਰ ਤੂਫਾਨ ਕਾਰਨ 2 ਲੱਖ 20 ਹਜ਼ਾਰ ਤੋਂ ਵੱਧ ਘਰਾਂ ਅਤੇ ਦੁਕਾਨਾਂ 'ਚ ਬਿਜਲੀ ਗੁੱਲ ਹੈ। 35 ਹਜ਼ਾਰ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ।

ਸੈਨ ਫਰਾਂਸਿਸਕੋ ਵਿੱਚ ਕ੍ਰਿਸਮਸ 26 ਦਸੰਬਰ ਤੋਂ ਲੈ ਕੇ ਹੁਣ ਤੱਕ 25 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ ਸੀ, ਜਦੋਂ ਕਿ ਪੂਰਬੀ ਸੀਏਰਾ ਵਿੱਚ ਇੱਕ ਮਸ਼ਹੂਰ ਸਕੀ ਰਿਜੋਰਟ ਮੈਮਥ ਮਾਉਂਟੇਨ ਵਿੱਚ ਲਗਭਗ 10 ਫੁੱਟ ਬਰਫਬਾਰੀ ਹੋਈ। ਬਰਫੀਲੇ ਤੂਫਾਨ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜ਼ਬੂਰ ਕਰ ਦਿੱਤਾ। ਖਰਾਬ ਮੌਸਮ ਕਾਰਨ ਉੱਤਰੀ ਕੈਲੀਫੋਰਨੀਆ ਦੀ ਮੇਂਡੋਸੀਨੋ ਕਾਉਂਟੀ ਵਿੱਚ 34,000 ਤੋਂ ਵੱਧ ਲੋਕ ਬਿਜਲੀ ਤੋਂ ਵਾਂਝੇ ਹਨ। ਸੜਕ ’ਤੇ ਆਵਾਜਾਈ ਵੀ ਮੁਸ਼ਕਲ ਹੋ ਗਈ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement