ਜਹਾਜ਼ਾਂ 'ਚ ਹੁੰਦੇ ਜਿਨਸੀ ਸ਼ੋਸ਼ਣ ਵਿਰੁਧ ਮਹਿਲਾ ਕਰਮਚਾਰੀਆਂ ਨੇ ਚੁੱਕੀ ਆਵਾਜ਼
Published : Dec 10, 2018, 1:59 pm IST
Updated : Dec 10, 2018, 1:59 pm IST
SHARE ARTICLE
Voice taken by women employees against sexual harassment in plane
Voice taken by women employees against sexual harassment in plane

ਹਾਂਗਕਾਂਗ ਦੇ ਜਹਾਜ਼ਾਂ ਦੀਆਂ ਮਹਿਲਾ ਪਾਇਲਟਾਂ ਨੇ ਦਸਿਆ ਕਿ ਉਨ੍ਹਾਂ ਨੂੰ ਕਈ ਵਾਰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ............

ਹਾਂਗਕਾਂਗ  :  ਹਾਂਗਕਾਂਗ ਦੇ ਜਹਾਜ਼ਾਂ ਦੀਆਂ ਮਹਿਲਾ ਪਾਇਲਟਾਂ ਨੇ ਦਸਿਆ ਕਿ ਉਨ੍ਹਾਂ ਨੂੰ ਕਈ ਵਾਰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। 'ਮੀਟੂ' ਅੰਦੋਲਨ 'ਚ ਇਨ੍ਹਾਂ ਵਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਹਾਂਗਕਾਂਗ ਦੀ ਇਕ ਪਾਇਲਟ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਸਿਰਫ ਯਾਤਰੀ ਪ੍ਰੇਸ਼ਾਨ ਕਰਦੇ ਹਨ ਸਗੋਂ ਕਰਮਚਾਰੀ ਵੀ ਇਸ 'ਚ ਪਿੱਛੇ ਨਹੀਂ ਹਨ।

ਉਨ੍ਹਾਂ ਕਿਹਾ ਕਿ ਏਅਰ ਲਾਈਨਾਂ ਨੇ ਸਹੀ ਦਿਸ਼ਾ 'ਚ ਕੁਝ ਕਦਮ ਚੁੱਕੇ ਹਨ ਪਰ ਉਹ ਅਜੇ ਵੀ 'ਮੀਟੂ' ਦੇ ਦੌਰ 'ਚ ਮਹੱਤਵਪੂਰਣ ਕਦਮ ਚੁੱਕਣ 'ਤੇ ਪਿੱਛੇ ਹਨ। ਹਾਂਗਕਾਂਗ ਕੈਬਿਨ ਅਟੈਂਡੈਂਟ ਯੂਨੀਅਨ ਦੀ ਅਗਵਾਈ ਕਰਨ ਵਾਲੀ ਵੇਨਸ ਫੰਗ ਨੇ ਕਿਹਾ ਕਿ ਏਅਰ ਲਾਈਨਾਂ ਨੂੰ ਆਪਣੇ ਕਰਮਚਾਰੀਆਂ ਨੂੰ ਪੀੜਤ ਹੋਣ ਤੋਂ ਬਚਣ ਬਾਰੇ ਵੀ ਜ਼ਰੂਰ ਦੱਸਣਾ ਚਾਹੀਦਾ ਹੈ। ਫੰਗ ਦਾ ਕਹਿਣਾ ਹੈ ਕਿ ਆਪਣੇ ਦੁਖੀ ਅਨੁਭਵਾਂ ਦੇ ਕਾਰਨ ਉਹ ਯੂਨੀਅਨ 'ਚ ਸ਼ਾਮਲ ਹੋਈ।

ਫੰਗ ਨੇ ਦੱਸਿਆ ਕਿ ਇਕ ਪਾਇਲਟ ਨੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ ਸੀ, ਜਦ ਉਹ ਇਸ ਨੌਕਰੀ 'ਚ ਨਵੀਂ ਸੀ। ਉਸ ਦਾ ਕਹਿਣਾ ਹੈ ਕਿ ਘਟਨਾ ਸਮੇਂ ਕੈਬਿਨ ਪ੍ਰਬੰਧਕ ਨੇ ਮਾਮਲੇ 'ਚ ਦਖ਼ਲ ਦੇਣ ਦੀ ਥਾਂ ਉਸ ਨੂੰ ਹੀ ਧਮਕੀ ਦੇ ਦਿਤੀ ਸੀ। ਉਹ ਹੁਣ ਇਕ ਯੂਰਪੀ ਏਅਰਲਾਈਨ 'ਚ ਕੰਮ ਕਰਦੀ ਹੈ। ਅਜਿਹੀ ਸਥਿਤੀ ਨੂੰ ਬਦਲਣ ਦੀ ਮੰਗ ਪੂਰੀ ਦੁਨੀਆ 'ਚ ਵਧ ਰਹੀ ਹੈ।

Location: Hong Kong, Hongkong

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement