Jagjit Pavadia News: ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਮੁੜ ਚੁਣੇ ਗਏ ਭਾਰਤ ਦੇ ਜਗਜੀਤ ਪਵਾੜੀਆ
Published : Apr 10, 2024, 11:29 am IST
Updated : Apr 10, 2024, 11:29 am IST
SHARE ARTICLE
India's Nominee Jagjit Pavadia Re-Elected to International Narcotics Control Board
India's Nominee Jagjit Pavadia Re-Elected to International Narcotics Control Board

ਭਾਰਤ ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ 53 ਵੋਟਿੰਗ ਮੈਂਬਰਾਂ ਵਿਚੋਂ 41 ਵੋਟਾਂ ਪ੍ਰਾਪਤ ਹੋਈਆਂ

Jagjit Pavadia News: ਭਾਰਤ ਦੇ ਜਗਜੀਤ ਪਵਾੜੀਆ ਦੀ ਮੁੜ ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਬੋਰਡ 'ਚ ਚੋਣ ਹੋਈ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ (ECOSOC) ਦੁਆਰਾ ਆਯੋਜਤ ਬਹੁਤ ਹੀ ਮੁਕਾਬਲੇ ਵਾਲੀ ਚੋਣ ਵਿਚ ਸੱਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਭਾਰਤ ਦੇ ਉਮੀਦਵਾਰ ਜਗਜੀਤ ਪਵਾੜੀਆ ਨੂੰ ਨਿਊਯਾਰਕ ਵਿਚ ਹੋਈਆਂ ਚੋਣਾਂ ਵਿਚ 2025 ਤੋਂ 2030 ਦੀ ਮਿਆਦ ਲਈ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਦੁਬਾਰਾ ਚੁਣਿਆ ਗਿਆ ਹੈ।"

ਉਨ੍ਹਾਂ ਕਿਹਾ ਕਿ ਬੋਰਡ ਦੇ ਸਾਰੇ ਚੁਣੇ ਗਏ ਮੈਂਬਰ ਦੇਸ਼ਾਂ ਵਿਚੋਂ ਭਾਰਤ ਨੇ ਸੱਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ। ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਅਤੇ ਵਿਦੇਸ਼ ਮੰਤਰਾਲੇ ਦੀ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੈ।

ਭਾਰਤ ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ 53 ਵੋਟਿੰਗ ਮੈਂਬਰਾਂ ਵਿਚੋਂ 41 ਵੋਟਾਂ ਪ੍ਰਾਪਤ ਹੋਈਆਂ, ਜੋ ਸਾਰੇ ਚੁਣੇ ਗਏ ਮੈਂਬਰ ਦੇਸ਼ਾਂ ਵਿਚੋਂ ਸੱਭ ਤੋਂ ਵੱਧ ਹਨ। ਪਵਾੜੀਆਂ ਨੇ ਚੋਣ ਵਿਚ 41 ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਜਦਕਿ ਦੂਜੇ ਨੰਬਰ 'ਤੇ ਰਹੇ ਉਮੀਦਵਾਰ ਨੂੰ 30 ਵੋਟਾਂ ਮਿਲੀਆਂ।

ਬੋਰਡ ਦੀਆਂ ਪੰਜ ਸੀਟਾਂ ਲਈ 24 ਉਮੀਦਵਾਰ ਮੈਦਾਨ ਵਿਚ ਸਨ, ਜਿਸ ਕਾਰਨ ਚੋਣ ਬਹੁਤ ਹੀ ਮੁਕਾਬਲੇ ਵਾਲੀ ਬਣ ਗਈ। ਪਵਾੜੀਆ 2015 ਤੋਂ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਦੇ ਮੈਂਬਰ ਹਨ। ਉਹ ਮਈ 2019 ਵਿਚ ਕੌਂਸਲ ਦੁਆਰਾ 2020 ਤੋਂ 2025 ਤਕ ਪੰਜ ਸਾਲਾਂ ਦੀ ਮਿਆਦ ਲਈ ਦੁਬਾਰਾ ਚੁਣੇ ਗਏ ਸਨ।

(For more Punjabi news apart from India's Nominee Jagjit Pavadia Re-Elected to International Narcotics Control Board, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement