ਮਿਆਂਮਾਰ 'ਚ ਬੰਦਰਗਾਹ ਦੀ ਉਸਾਰੀ ਨਾਲ ਵੱਧ ਸਕਦੀ ਹੈ ਭਾਰਤ ਦੀ ਚਿੰਤਾ 
Published : Nov 9, 2018, 8:40 pm IST
Updated : Nov 9, 2018, 8:44 pm IST
SHARE ARTICLE
 Ports at constructed by China
Ports at constructed by China

ਸਮੁੰਦਰੀ ਸਰਹੱਦਾਂ ਤੋਂ ਭਾਰਤ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲਗਾ ਚੀਨ ਹੁਣ ਮਿਆਂਮਾਰ ਵਿਚ ਬੰਦਰਗਾਹ ਦੀ ਉਸਾਰੀ ਕਰਨ ਜਾ ਰਿਹਾ ਹੈ।

ਵਾਰਾਣਸੀ, ( ਭਾਸ਼ਾ ) : ਸਮੁੰਦਰੀ ਸਰਹੱਦਾਂ ਤੋਂ ਭਾਰਤ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲਗਾ ਚੀਨ ਹੁਣ ਮਿਆਂਮਾਰ ਵਿਚ ਬੰਦਰਗਾਹ ਦੀ ਉਸਾਰੀ ਕਰਨ ਜਾ ਰਿਹਾ ਹੈ। ਮਿਆਂਮਾਰ ਦੇ ਕਯਾਕਪੂ ਸ਼ਹਿਰ ਨੇੜੇ ਬੰਗਾਲ ਦੀ ਖਾੜੀ ਵਿਖੇ ਅਰਬਾਂ ਡਾਲਰ ਦੀ ਲਾਗਤ ਨਾਲ ਬੰਦਰਗਾਹ ਨੂੰ ਵਿਕਸਤ ਕਰਨ ਲਈ ਦੋਹਾਂ ਦੇਸ਼ਾਂ ਵਿਚਕਾਰ ਸ਼ਮਝੌਤਾ ਹੋਇਆ ਹੈ। ਭਾਰਤ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਚੀਨ ਪਹਿਲਾਂ ਹੀ ਭਾਰਤ ਦੇ ਦੋ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚ ਬੰਦਰਗਾਹਾਂ ਦਾ ਵਿਕਾਸ ਕਰ ਰਿਹਾ ਹੈ।

ChinaChina

ਚੀਨ ਪਾਕਿਸਤਾਨ ਵਿਖੇ ਗਵਾਦਰ ਬੰਦਰਗਾਹ ਵਿਕਸਤ ਕਰ ਰਿਹਾ ਹੈ ਤਾਂ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ਨੂੰ ਚੀਨ ਨੇ 99 ਸਾਲ ਦੀ ਲੀਜ਼ ਤੇ ਲੈ ਰੱਖਿਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਵਿਚ ਚਟਗਾਂਵ ਬੰਦਰਗਾਹ ਦੇ ਵਿਕਾਸ ਵਿਚ ਉਹ ਆਰਥਿਕ ਮਦਦ ਮੁੱਹਈਆ ਕਰਵਾ ਰਿਹਾ ਹੈ। ਭਾਰਤ ਇਸ ਨੂੰ ਹਿੰਦ ਮਹਾਸਾਗਰ ਵਿਚ ਸਮੂਚੇ ਤੌਰ ਤੇ ਇਸ ਨੂੰ ਘੇਰਨ ਦੀ ਚੀਨ ਦੀ ਚਾਲ ਦੇ ਤੌਰ ਤੇ ਦੇਖਦਾ ਹੈ। ਮਿਆਂਮਾਰ ਨੇ ਦੇਸ਼ ਵਿਚ ਚੀਨ ਦੇ ਵਧਦੇ ਨਿਵੇਸ਼ ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਉਸ ਨੇ ਚੀਨ ਦੇ ਨਿਵੇਸ਼ ਨੂੰ ਘੱਟ ਵੀ ਕਰ ਦਿਤਾ ਸੀ।

MyanmarMyanmar

ਇਸ ਪਰਿਯੋਜਨਾ ਦੇ ਵਿੱਤੀ ਸਰੂਪ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚ 2015 ਤੋਂ ਹੀ ਗੱਲਬਾਤ ਰੁਕੀ ਪਈ ਸੀ। ਪਰ ਗਲੋਬਲ ਟਾਈਮਸ ਮੁਤਾਬਕ ਚੀਨ ਇਸ ਪ੍ਰੋਜੈਕਟ ਲਈ 70 ਫੀਸਦੀ ਪੈਸਾ ਮੁਹੱਈਆ ਕਰਾਵੇਗਾ। ਜਦਕਿ ਬਾਕੀ ਦੇ 30 ਫੀਸਦੀ ਧਨ ਦੀ ਵਿਵਸਥਾ ਮਿਆਂਮਾਰ ਕਰੇਗਾ। ਇਸ ਪਰਿਯੋਜਨਾ ਦਾ ਨਿਰਮਾਣ ਚੀਨ ਦੇ ਮਹੱਤਵਪੂਰਨ ਬੇਲਟ ਐਂਡ ਰੋਡ ਇਨੀਸ਼ਿਏਟਿਵ ਅਧੀਨ ਕੀਤਾ ਜਾਵੇਗਾ। ਬੀਆਰਆਈ ਨੂੰ ਲੈ ਕੇ ਇਹ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਬੰਧਤ ਦੇਸ਼ ਕਰਜ਼ ਵਿਚ ਡੁੱਬ ਸਕਦੇ ਹਨ ਅਤੇ ਉਨ੍ਹਾਂ ਦੀ ਪ੍ਰਭੂਸੱਤਾ ਨੂੰ ਖਤਰਾ ਹੋ ਸਕਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement