ਮੌਲਵੀ ਨਾ ਹੋਣ ਕਾਰਨ ਅਮਰੀਕਾ ‘ਚ ਰੋਕੀ ਗਈ ਫਾਂਸੀ ਦੀ ਸਜ਼ਾ
Published : Feb 8, 2019, 6:14 pm IST
Updated : Feb 8, 2019, 6:14 pm IST
SHARE ARTICLE
Death sentence
Death sentence

ਅਮਰੀਕਾ ਵਿਚ ਮੌਤ ਦੀ ਸਜ਼ਾ ਪਾ ਚੁੱਕੇ ਇੱਕ ਮੁਸਲਿਮ ਨੌਜਵਾਨ ਨੂੰ ਫਾਂਸੀ 'ਤੇ ਲਟਕਾਉਣ ਤੋਂ ਠੀਕ ਪਹਿਲਾਂ ਉਸ ਦੀ ਸਜ਼ਾ ਸਿਰਫ ਇਸ ਲਈ ਰੋਕ ਦਿੱਤੀ ਗਈ...

ਵਾਸ਼ਿੰਗਟਨ : ਅਮਰੀਕਾ ਵਿਚ ਮੌਤ ਦੀ ਸਜ਼ਾ ਪਾ ਚੁੱਕੇ ਇੱਕ ਮੁਸਲਿਮ ਨੌਜਵਾਨ ਨੂੰ ਫਾਂਸੀ 'ਤੇ ਲਟਕਾਉਣ ਤੋਂ ਠੀਕ ਪਹਿਲਾਂ ਉਸ ਦੀ ਸਜ਼ਾ ਸਿਰਫ ਇਸ ਲਈ ਰੋਕ ਦਿੱਤੀ ਗਈ ਕਿਉਂਕਿ ਉਸ ਨੂੰ ਮੌਤ ਦੇ ਚੈਂਬਰ ਤੱਕ ਲੈ ਜਾਣ ਦੇ ਲਈ ਮੌਲਵੀ ਦੀ ਵਿਵਸਥਾ ਕਰਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਵਾਲੀ ਫੈਡਰਲ ਅਦਾਲਤ ਨੇ ਫ਼ੈਸਲਾ ਦਿੱਤਾ ਕਿ ਮੁਸਲਿਮ ਨੌਜਵਾਨ ਦੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਹੋਇਆ।

 Britain And America America

ਅਟਲਾਂਟਾ ਸਥਿਤ ਫੈਡਰਲ ਅਪੀਲੀ ਅਦਾਲਤ ਨੇ 42 ਸਾਲਾ ਡੋਮੀਨਿਕ ਰੇਅ ਦੀ ਮੌਤ ਦੀ ਸਜ਼ਾ 'ਤੇ ਬੁਧਵਾਰ ਨੂੰ ਇਹ ਰੋਕ ਲਗਾਈ। ਰੇਅ ਨੂੰ 1995 ਵਿਚ 15 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਲਈ ਸਜ਼ਾ ਦਿੱਤੀ ਜਾਣੀ ਸੀ। ਰੇਅ ਨੇ ਜੇਲ੍ਹ ਵਿਚ ਰਹਿਣ ਦੌਰਾਨ ਧਰਮ ਤਬਦੀਲ ਕਰ ਲਿਆ ਸੀ। ਜੱਜ ਨੇ ਕਿਹਾ, ਸੂਬੇ ਨੇ ਈਸਾਈ ਕੈਦੀਆਂ ਦੀ ਜ਼ਰੂਰਤਾਂ ਦਾ ਪ੍ਰਬੰਧ ਕਰਨ ਦੇ ਲਈ ਸਜ਼ਾ ਦੇਣ ਵਾਲੇ ਕਮਰੇ ਵਿਚ ਇੱਕ ਈਸਾਈ ਪਾਦਰੀ ਦੀ ਵਿਵਸਥਾ ਕੀਤੀ ਹੈ, ਪਰ ਇਹੀ ਲਾਭ ਮੁਸਲਮਾਨ ਜਾਂ ਗੈਰ ਈਸਾਈਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

FansiFansi

ਅਮਰੀਕੀ ਸੰਵਿਧਾਨ ਦਾ ਪ੍ਰਥਮ ਸੋਧ ਅਧਿਕਾਰੀਆਂ ਨੂੰ ਇੱਕ ਧਰਮ ਦੇ ਉਪਰ ਦੂਜੇ ਧਰਮ ਨੂੰ ਪਹਿਲ ਦੇਣ ਤੋਂ ਰੋਕਦਾ ਹੈ ਅਤੇ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ। ਫਾਂਸੀ ਕਰੀਬ ਆਉਣ 'ਤੇ ਜੇਲ੍ਹ ਵਿਚ ਮੁਸਲਿਮ ਬਣੇ ਰੇਅ ਨੇ ਚੈਂਬਰ ਤੱਕ ਲੈ ਜਾਣ ਦੇ ਲਈ ਇਮਾਮ ਦੀ ਵਿਵਸਥਾ ਕਰਨ ਦਾ ਹੱਕ ਮੰਗਿਆ ਜਿਸ ਨੂੰ ਪੂਰਾ ਨਾ ਕਰਨ 'ਤੇ ਉਨ੍ਹਾਂ ਦੇ ਵਕੀਲ ਨੇ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਸਜ਼ਾ 'ਤੇ ਰੋਕ ਹਾਸਲ ਕਰ ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement