ਬ੍ਰਿਟਿਸ਼ ਏਅਰਵੇਜ਼ ਦੀ ਵੈਬਸਾਈਟ ਵਿਚ ਸੰਨ੍ਹ, 3.80 ਲੱਖ ਬੈਂਕ ਕਾਰਡਸ ਡੀਟੇਲ ਚੋਰੀ
Published : Sep 7, 2018, 3:51 pm IST
Updated : Sep 7, 2018, 3:51 pm IST
SHARE ARTICLE
British Airways hacked
British Airways hacked

ਜੇਕਰ ਤੁਸੀਂ ਵੀ ਬ੍ਰਿਟਿਸ਼ ਏਅਰਵੇਜ਼ ਦੇ ਯਾਤਰੀ ਹੋ ਤਾਂ ਸੁਚੇਤ ਹੋ ਜਾਓ। ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਹੈ ਕਿ ਉਸ ਦੀ ਵੈਬਸਾਈਟ ਵਿਚ ਸੰਨ੍ਹ ਲਗਾਈ ਗਈ ਅਤੇ 21 ਅਗਸਤ...

ਲੰਦਨ : ਜੇਕਰ ਤੁਸੀਂ ਵੀ ਬ੍ਰਿਟਿਸ਼ ਏਅਰਵੇਜ਼ ਦੇ ਯਾਤਰੀ ਹੋ ਤਾਂ ਸੁਚੇਤ ਹੋ ਜਾਓ। ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਹੈ ਕਿ ਉਸ ਦੀ ਵੈਬਸਾਈਟ ਵਿਚ ਸੰਨ੍ਹ ਲਗਾਈ ਗਈ ਅਤੇ 21 ਅਗਸਤ ਤੋਂ 5 ਸਤੰਬਰ ਵਿਚ ਟਿਕਟ ਬੁੱਕ ਕਰਾਉਣ ਵਾਲੇ ਲੱਖਾਂ ਮੁਸਾਫ਼ਰਾਂ ਦਾ ਨਿਜੀ ਅਤੇ ਫਾਇਨੈਂਸ਼ਲ ਡੇਟਾ ਚੋਰੀ ਹੋ ਗਿਆ ਹੈ। ਹੁਣੇ 3 ਲੱਖ 80 ਹਜ਼ਾਰ ਬੈਂਕ ਕਾਰਡਸ ਦਾ ਵੇਰਵਾ ਚੋਰੀ ਹੋਣ ਦੀ ਗੱਲ ਕਹੀ ਗਈ ਹੈ। ਏਅਰਲਾਈਨ ਨੂੰ ਕਿਹਾ ਗਿਆ ਹੈ ਕਿ ਲਗਭੱਗ ਦੋ ਹਫ਼ਤੇ ਤੱਕ ਹੋਈ ਚੋਰੀ ਵਿਚ ਟ੍ਰੈਵਲ ਅਤੇ ਪਾਸਪੋਰਟ ਵੇਰਵਾ ਸ਼ਾਮਿਲ ਨਹੀਂ ਹੈ।

British Airways hacked British Airways hacked

ਇਸ ਮਾਮਲੇ ਦੀ ਤੱਤਕਾਲ ਜਾਂਚ ਸ਼ੁਰੂ ਕੀਤੀ ਜਾ ਚੁਕੀ ਹੈ। ਕੰਪਨੀ ਨੇ ਦੱਸਿਆ ਕਿ 21 ਅਗਸਤ ਨੂੰ 2158 ਜੀਐਮਟੀ (ਭਾਰਤ ਵਿਚ 3:30 AM) ਤੋਂ ਲੈ ਕੇ 5 ਸਤੰਬਰ ਨੂੰ 2045 ਜੀਐਮਟੀ ( ਭਾਰਤ ਵਿਚ 2:00 AM) ਤੱਕ ਡੇਟਾ ਚੋਰੀ ਨੂੰ ਅੰਜਾਮ ਦਿਤਾ ਗਿਆ ਅਤੇ 3 ਲੱਖ 80 ਹਜ਼ਾਰ ਪੇਮੈਂਟ ਕਾਰਡਸ ਪ੍ਰਭਾਵਿਤ ਹੋਏ। ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਕਿ ਸਾਡੀ ਵੈਬਸਾਈਟ ਅਤੇ ਐਪ ਨਾਲ ਟਿਕਟ ਬੁੱਕ ਕਰਨ ਵਾਲੇ ਗਾਹਕਾਂ ਦਾ ਨਿਜੀ ਅਤੇ ਫਾਇਨੈਂਸ਼ਲ ਡੇਟਾ ਸੰਕਟ ਵਿਚ ਆਇਆ ਹੈ।

British Airways hacked British Airways hacked

ਸੰਨ੍ਹ ਨੂੰ ਖਤਮ ਕੀਤਾ ਜਾ ਚੁੱਕਿਆ ਹੈ ਅਤੇ ਵੈਬਸਾਈਟ ਬਰਾਬਰ ਰੂਪ ਤੋਂ ਕੰਮ ਕਰ ਰਹੀ ਹੈ। ਅਸੀਂ ਪੁਲਿਸ ਅਤੇ ਸਬੰਧਤ ਅਥਾਰਿਟੀਜ ਨੂੰ ਸੂਚਨਾ ਦੇ ਦਿਤੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਜਿਨ੍ਹਾਂ ਮੁਸਾਫ਼ਰਾਂ ਨੂੰ ਇਸ ਤੋਂ ਪ੍ਰਭਾਵਿਤ ਹੋਣ ਦਾ ਸ਼ੱਕ ਹੈ, ਉਹ ਅਪਣੇ ਬੈਂਕ ਜਾਂ ਕ੍ਰੈਡਿਟ ਕਾਰਡ ਵਾਲੇ ਨਾਲ ਸੰਪਰਕ ਕਰੀਏ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਕਰੋ। ਮੁਆਵਜ਼ੇ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਅਸੀਂ ਗਾਹਕਾਂ ਦੇ ਸੰਪਰਕ ਵਿਚ ਰਹਿਣਗੇ ਅਤੇ ਜੇਕਰ ਕੋਈ ਦਾਅਵਾ ਕਰਦਾ ਹੈ ਤਾਂ ਉਸ ਦਾ ਨਬੇੜਾ ਕਰਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement