ਅਮਰੀਕੀ ਸੈਨਿਕ ਚੀਨ ਨਾਲ ਟਕਰਾਅ ‘ਚ ਭਾਰਤ ਨਾਲ ਖੜੇਗੀ, ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਦਿੱਤਾ ਸੰਕੇਤ 
Published : Jul 7, 2020, 8:58 am IST
Updated : Jul 7, 2020, 9:14 am IST
SHARE ARTICLE
White House
White House

ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜਾਂ ਹੋਰ ਕਿਤੇ ਵੀ ਟਕਰਾਅ ਦੇ ਸਬੰਧ ਵਿਚ ਅਮਰੀਕੀ ਫੌਜ ਇਸ ਦੇ ਨਾਲ ਦ੍ਰਿੜਤਾ.....

ਵਾਸ਼ਿੰਗਟਨ- ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜਾਂ ਹੋਰ ਕਿਤੇ ਵੀ ਟਕਰਾਅ ਦੇ ਸਬੰਧ ਵਿਚ ਅਮਰੀਕੀ ਫੌਜ ਇਸ ਦੇ ਨਾਲ ਦ੍ਰਿੜਤਾ ਨਾਲ ਖੜੇ ਹੋਏਗੀ।

White House White House

ਅਧਿਕਾਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਨੇਵੀ ਵਲੋਂ ਖੇਤਰ ਵਿਚ ਆਪਣੀ ਮੌਜੂਦਗੀ ਵਧਾਉਣ ਲਈ ਦੱਖਣੀ ਚੀਨ ਸਾਗਰ ਵਿਚ ਦੋ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ। ਵ੍ਹਾਈਟ ਹਾਊਸ ਦੇ ਚੀਫ ਆਫ਼ ਸਟਾਫ ਮਾਰਕ ਮੈਡੋਜ਼ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ, “ਸੁਨੇਹਾ ਸਾਫ ਹੈ।

White HouseWhite House

ਅਸੀਂ ਖੜ੍ਹੇ ਹੋ ਕੇ ਚੀਨ ਜਾਂ ਕਿਸੇ ਹੋਰ ਸਭ ਤੋਂ ਸ਼ਕਤੀਸ਼ਾਲੀ ਜਾਂ ਪ੍ਰਭਾਵਸ਼ਾਲੀ ਤਾਕਤ ਹੋਣ ਦੇ ਬਾਵਜੂਦ ਕਮਾਂਡ ਸੰਭਾਲਣ ਨਹੀਂ ਦੇ ਸਕਦੇ, ਫੇਰ ਚਾਹੇ ਉਹ ਉਸ ਖੇਤਰ ਵਿਚ ਹੋਵੇ ਜਾਂ ਇੱਥੇ।” ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਪਿਛਲੇ ਮਹੀਨੇ ਚੀਨੀ ਸੈਨਿਕਾਂ ਨਾਲ ਟਕਰਾਅ ਵਿਚ ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਨੇ ਕਈ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਸੀ।

White HouseWhite House

ਪੂਰਬੀ ਲੱਦਾਖ ਦੇ ਕਈ ਇਲਾਕਿਆਂ ਵਿਚ ਪੈਨਗੋਂਗ ਸੋ, ਗਾਲਵਾਨ ਵੈਲੀ ਅਤੇ ਗੋਗਰਾ ਹੌਟ ਸਪਰਿੰਗ ਵਿਚ ਅੱਠ ਹਫ਼ਤਿਆਂ ਤੋਂ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਰੁਕਾਵਟ ਜਾਰੀ ਹੈ। ਹਾਲਾਂਕਿ, ਸਥਿਤੀ ਉਦੋਂ ਬਦਤਰ ਹੋ ਗਈ ਜਦੋਂ 15 ਜੂਨ ਨੂੰ ਗਲਵਾਨ ਵਾਦੀ ਵਿਚ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਹੋਈ ਝੜਪ ਵਿਚ ਭਾਰਤ ਦੇ 20 ਫੌਜੀ ਜਵਾਨਸ਼ਹੀਦ ਹੋਏ ਸਨ।

White HouseWhite House

ਚੀਨੀ ਫੌਜ ਨੇ ਸੋਮਵਾਰ ਨੂੰ ਗਾਲਵਾਨ ਵੈਲੀ ਅਤੇ ਗੋਗਰਾ ਹੌਟ ਸਪਰਿੰਗ ਤੋਂ ਆਪਣੀਆਂ ਫੌਜਾਂ ਵਾਪਸ ਲੈਣਾ ਸ਼ੁਰੂ ਕੀਤਾ। ਮੀਡੋਜ਼ ਨੇ ਕਿਹਾ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਲਈ ਦੋ ਹਵਾਈ ਜਹਾਜ਼ ਕੈਰੀਅਰ ਭੇਜੇ ਹਨ। ਉਨ੍ਹਾਂ ਨੇ ਕਿਹਾ, "ਸਾਡਾ ਮਿਸ਼ਨ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੁਨੀਆ ਇਹ ਜਾਣੇ ਕਿ ਸਾਡੇ ਕੋਲ ਅਜੇ ਵੀ ਵਿਸ਼ਵ ਦੀ ਸਭ ਤੋਂ ਵਧੀਆ ਤਾਕਤ ਹੈ।"

White HouseWhite House

ਦੱਸ ਦਈਏ ਕਿ ਚੀਨ, ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿੱਚ ਖੇਤਰੀ ਵਿਵਾਦਾਂ ਵਿੱਚ ਸ਼ਾਮਲ ਹੈ। ਚੀਨ ਲਗਪਗ ਪੂਰੇ ਦੱਖਣੀ ਚੀਨ ਸਾਗਰ ਦਾ ਦਾਅਵਾ ਕਰਦਾ ਹੈ। ਵੀਅਤਨਾਮ, ਫਿਲੀਪੀਨਜ਼, ਮਲੇਸ਼ੀਆ, ਬ੍ਰੂਨੇਈ ਅਤੇ ਤਾਈਵਾਨ ਦੇ ਵੀ ਇਸ ਖੇਤਰ ‘ਤੇ ਦਾਅਵੇ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement